25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ - ਸੋਮਪਾਲ ਸਿੰਘ

Ad Position 21
No active advertisement
ਅਜੀਤ ਡੈਸਕ 03-11-2025
ਕਟਾਰੀਆਂ, 2 ਨਵੰਬਰ (ਪ੍ਰੇਮੀ ਸੰਧਵਾਂ) - ਗਰੀਬਾਂ ਦੇ ਸੱਚੇ ਹਮਦਰਦ ਤੇ ਦਵਿੰਦਰ ਫਰਨੀਚਰ ਹਾਊਸ ਮੁਕੰਦਪੁਰ ਰੋਡ ਬੰਗਾ ਦੇ ਐਮ. ਡੀ ਸੋਮਪਾਲ ਸਿੰਘ ਨੇ ਕਿਹਾ ਕਿ ਜੇਕਰ ਧਰਮੀ ਲੋਕ ਬਿਨਾ ਕਿਸੇ ਸੁਆਰਥ ਦੇ ਲੋੜਵੰਦਾਂ ਦੀ ਮਦਦ ਕਰਦੇ ਹਨ, ਉਹ ਲੋਕ ਬਹੁਤ ਹੀ ਵਡਭਾਗੀ ਹੁੰਦੇ ਹਨ ਕਿਉਂਕਿ ਲੋੜਵੰਦਾਂ ਦੀ ਸੇਵਾ ਕਾਰਜ ਪ੍ਰਮਾਤਮਾ ਨੇ ਧੁਰ ਦਰਗਾਹੋਂ ਹੀ ਧਰਮੀ ਲੋਕਾਂ ਦੇ ਭਾਗਾਂ 'ਚ ਲਿਖਿਆ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਧਰਮੀ ਇਨਸਾਨ ਲੋੜਵੰਦਾਂ ਦੀ ਮਦਦ ਕਰਦਾ ਹੈ ਤਾਂ ਪ੍ਰਮਾਤਮਾ ਉਸ ਨੇਕ ਇਨਸਾਨ ਨੂੰ ਲੋੜਵੰਦਾਂ ਦੀ ਕੀਤੀ ਗਈ ਮਦਦ ਕਿਸੇ ਨਾ ਕਿਸੇ ਤਰੀਕੇ ਨਾਲ ਦੁੱਗਣੀ ਕਰਕੇ ਮੋੜ ਦਿੰਦਾ ਹੈ | ਸਮਾਜ ਸੇਵੀ ਸੋਮਪਾਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਕਿਰਤ ਕਮਾਈ ਵਿਚੋਂ ਥੋੜਾ ਬਾਹਲਾ ਦਸਵੰਧ ਕੱਢ ਕੇ ਗਰੀਬ ਧੀਆਂ ਦੇ ਵਿਆਹਾਂ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰਨਾ ਚਾਹੀਦਾ ਹੈ | ਇਸ ਮੌਕੇ ਕਿਰਨਜੀਤ, ਬਿੱਟੂ, ਧਨਵੀਰ ਕੁਮਾਰ, ਲਾਡੀ, ਇਕਬਾਲ ਸਿੰਘ, ਰਵੀ ਕੁਮਾਰ, ਬੂਟਾ ਰਾਮ ਬੀਸਲਾ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮਪੁਰ ਦੇ ਗੁ. ਸਿੰਘ ਸਭਾ ਵਿਖੇ ਹੋਇਆ ਸ਼ਹੀਦੀ ਸ਼ਤਾਬਦੀ ਸੰਬੰਧੀ ਯਾਦਗਾਰੀ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਪ੍ਰਕਾਸ਼ ਪੁਰਬ ਤੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲਗਾਇਆ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ <br/>
Ad Position 24