ਨਵਾਂਸ਼ਹਿਰ, 2 ਨਵੰਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਤੇ ਇਸ ਸਾਲ ਮਨਾਏ ਜਾ ਰਹੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਗੁਰੂ ਨਾਨਕ ਮਿਸ਼ਨ ਸੇਵਾ ਕੰਪਲੈਕਸ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਲਗਾਇਆ | ਕੈਂਪ ਦੀ ਆਰੰਭਤਾ ਸਮੇਂ ਗੁਰੂ ਚਰਨਾਂ 'ਚ ਅਰਦਾਸ ਕੀਤੀ ਗਈ | ਉਪਰੰਤ ਉਦਘਾਟਨ ਉੱਘੇ ਸਮਾਜ ਸੇਵੀ ਐਨ. ਆਰ. ਆਈ. ਵੀਰ ਬਲਵੀਰ ਸਿੰਘ ਢੇਸੀ ਯੂ. ਕੇ. ਅਲੀਪੁਰ ਵਾਲਿਆਂ ਵਲੋਂ ਕੀਤਾ | ਕੈਂਪ ਦੀ ਸਮੁੱਚੀ ਸੇਵਾ ਯੂ. ਕੇ. ਨਿਵਾਸੀ ਸੋਹਣ ਸਿੰਘ ਢੇਸੀ, ਸਵ: ਮੋਹਣ ਸਿੰਘ ਢੇਸੀ, ਸ: ਬਲਵੀਰ ਸਿੰਘ ਢੇਸੀ ਤੇ ਸ: ਦੀਦਾਰ ਸਿੰਘ ਢੇਸੀ ਪਿੰਡ ਅਲੀਪੁਰ ਵਾਲਿਆਂ ਦੇ ਸਮੂਹ ਢੇਸੀ ਪਰਿਵਾਰ ਵਲੋਂ ਕੀਤੀ ਗਈ | ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਕਰਵਾਏ ਜਾਂਦੇ ਮਹਾਨ ਕੀਰਤਨ ਦਰਬਾਰ ਦੌਰਾਨ ਢੇਸੀ ਪਰਿਵਾਰ ਵਲੋਂ ਨਿਰੰਤਰ ਅੱਖਾਂ ਦੇ ਆਪ੍ਰੇਸ਼ਨ ਕੈਂਪ ਲਗਵਾਉਣ ਦੀ ਸੇਵਾ ਕਰਨਾ ਇਕ ਬਹੁਤ ਪ੍ਰਸੰਸਾ ਯੋਗ ਕਦਮ ਹੈ | ਸ: ਬਲਵੀਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਾਲ ਜੁੜ ਕੇ ਉਹ ਮਾਣ ਮਹਿਸੂਸ ਕਰਦੇ ਹਨ | ਉਨ੍ਹਾਂ ਸੁਸਾਇਟੀ ਨੂੰ ਆਪ੍ਰੇਸ਼ਨ ਕੈਂਪ ਦੇ ਸਮੁੱਚੇ ਖਰਚੇ ਤੋਂ ਇਲਾਵਾ ਮਹਾਨ ਕੀਰਤਨ ਦਰਬਾਰ ਤੇ ਹੋਰ ਸਮਾਜ ਸੇਵੀ ਕਾਰਜਾਂ ਲਈ ਵੱਖਰੇ ਤੌਰ 'ਤੇ ਸਹਾਇਤਾ ਰਾਸ਼ੀ ਭੇਟ ਵੀ ਕੀਤੀ | ਇਸ ਮੌਕੇ ਸ: ਦੀਦਾਰ ਸਿੰਘ ਗਹੂੰਣ ਉੱਪ ਮੁੱਖ ਸੇਵਾਦਾਰ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਇਸ ਮੌਕੇ ਸੁਸਾਇਟੀ ਵਲੋਂ ਮੁੱਖ ਮਹਿਮਾਨ ਸ: ਬਲਵੀਰ ਸਿੰਘ ਢੇਸੀ, ਡਾ: ਮਨਦੀਪ ਕੌਰ ਤੇ ਢੇਸੀ ਪਰਿਵਾਰ ਦੇ ਹੋਰ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਸੁਸਾਇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਡਾਕਟਰ ਮਨਦੀਪ ਕੌਰ ਤੇ ਉਨ੍ਹਾਂ ਦੀ ਟੀਮ ਵਲੋਂ 312 ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਤੇ 108 ਮਰੀਜ਼ ਆਪ੍ਰੇਸ਼ਨ ਯੋਗ ਪਾਏ ਗਏ | ਮਰੀਜ਼ਾਂ ਦੇ ਆਪ੍ਰੇਸ਼ਨ ਕੱਲ੍ਹ ਤੋਂ ਸਥਾਨਕ ਮਨਦੀਪ ਆਈ ਹਸਪਤਾਲ ਵਿਖੇ ਕੀਤੇ ਜਾਣਗੇ | ਇਸ ਮੌਕੇ ਸੁਸਾਇਟੀ ਸਰਪ੍ਰਸਤ ਉੱਤਮ ਸਿੰਘ ਸੇਠੀ, ਜਗਦੀਪ ਸਿੰਘ ਕੈਸ਼ੀਅਰ, ਕੁਲਜੀਤ ਸਿੰਘ ਖਾਲਸਾ, ਪਲਵਿੰਦਰ ਸਿੰਘ ਕਰਿਆਮ, ਜਗਜੀਤ ਸਿੰਘ ਬਾਟਾ, ਇੰਦਰਜੀਤ ਸਿੰਘ ਬਾਹੜਾ, ਹਕੀਕਤ ਸਿੰਘ, ਮੁਖਵਿੰਦਰਪਾਲ ਸਿੰਘ, ਗਿਆਨ ਸਿੰਘ, ਬਖਸ਼ੀਸ਼ ਸਿੰਘ ਸੈਣੀ, ਗੁਰਚਰਨ ਸਿੰਘ ਪਾਬਲਾ, ਪਰਮਜੀਤ ਸਿੰਘ ਮੂਸਾਪੁਰ, ਮਨਮੋਹਨ ਸਿੰਘ ਕੰਵਲ, ਦਲਜੀਤ ਸਿੰਘ ਬਡਵਾਲ, ਮਨਜੀਤ ਸਿੰਘ ਮਹਿਤਪੁਰ, ਦਰਸ਼ਨ ਸਿੰਘ ਸੈਣੀ, ਸੋਹਣ ਸਿੰਘ ਉਸਤਾਦ ਜੀ, ਸੁਰਿੰਦਰ ਸਿੰਘ, ਸੁਦਾਗਰ ਸਿੰਘ, ਗੁਰਬਖਸ਼ ਸਿੰਘ, ਅਸ਼ੋਕ ਕੁਮਾਰ ਅਤੇ ਹੋਰ ਮੈਂਬਰ ਵੀ ਮੌਜੂਦ ਸਨ |