ਬਹਿਰਾਮ, 2 ਨਵੰਬਰ (ਨਛੱਤਰ ਸਿੰਘ ਬਹਿਰਾਮ)-ਐਨ. ਆਰ. ਆਈ. ਤਲਵਿੰਦਰ ਸਿੰਘ ਸਪੁੱਤਰ ਇੰਜੀ: ਚਰਨਜੀਤ ਸਿੰਘ ਕੈਨੇਡਾ ਵਲੋਂ ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਦੇ ਬੱਚਿਆਂ ਨੂੰ ਬਲੇਜਰ ਭੇਟ ਕੀਤੇ | ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿ./ਸੈ. ਸਿ.) ਅਨੀਤਾ ਸ਼ਰਮਾ ਨੇ ਕਿਹਾ ਕਿ ਉਕਤ ਸਕੂਲ ਦੇ ਮੁੱਖ ਅਧਿਆਪਕ ਵਿਜੇ ਕੁਮਾਰ ਸਟੇਟ ਐਵਾਰਡੀ ਦੀ ਅਗਾਂਹ ਵਧੂ ਸੋਚ ਦੀ ਬਦੌਲਤ ਇਸ ਸਕੂਲ ਤੇ ਬੱਚਿਆਂ ਦੀ ਸਹਾਇਤਾ ਐਨ. ਆਰ. ਆਈਜ਼ ਕਰ ਰਹੇ ਹਨ | ਉਪਰੰਤ ਇੰਜੀ: ਚਰਨਜੀਤ ਸਿੰਘ, ਬੀਬੀ ਮਨਿੰਦਰ ਕੌਰ ਤੇ ਉਨ੍ਹਾਂ ਦੇ ਸਪੁੱਤਰ ਤਲਵਿੰਦਰ ਸਿੰਘ ਦਾ ਇਸ ਭਲਾਈ ਕਾਰਜ ਲਈ ਧੰਨਵਾਦ ਕੀਤਾ | ਇਸ ਉਪਰਾਲੇ ਨਾਲ ਹੁਣ ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਦੇ ਬੱਚੇ ਵੀ ਬਲੇਜ਼ਰ ਪਾ ਕੇ ਸਕੂਲ ਆ ਸਕਣਗੇ | ਉਨ੍ਹਾਂ ਕਿਹਾ ਕਿ ਇਹੋ ਜਿਹੇ ਉੱਚੀ ਸੋਚ ਵਾਲੇ ਜੇ ਹਰ ਪਿੰਡ ਵਿਚ ਹੋਣ ਤਾਂ ਸਾਰੇ ਸਕੂਲ ਹੋਰ ਵਧੀਆ ਬਣ ਸਕਦੇ ਹਨ | ਦਾਨੀ ਸੱਜਣ ਇੰਜੀ: ਚਰਨਜੀਤ ਸਿੰਘ ਨੇ ਜਿਥੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਉਥੇ ਉਨ੍ਹਾਂ ਸਵਿੱਤਰੀਬਾਈ ਫੂਲੇ ਦੇ ਜੀਵਨ 'ਤੇ ਵੀ ਚਾਨਣਾ ਪਾਇਆ | ਇਸ ਮੌਕੇ ਸਰਪੰਚ ਚੌਧਰੀ ਮੋਹਣ ਲਾਲ ਭੁੱਟਾ, ਪੰਚ ਕੁਲਦੀਪ ਬਹਿਰਾਮ, ਬਲਬੀਰ ਰਾਮ ਪੰਚ, ਮਾਸਟਰ ਅਜੈ ਕੁਮਾਰ, ਮੈਡਮ ਵੰਦਨਾ, ਮੈਡਮ ਸੁਖਵਿੰਦਰ ਕੌਰ, ਮਨਿੰਦਰ ਕੌਰ, ਵਿਜੇ ਰਾਣੀ, ਨਿਸ਼ਾ, ਰਿਟਾ. ਇੰਸਪੈਕਟਰ ਮਹਿੰਦਰ ਪਾਲ, ਕਮਲਾ ਦੇਵੀ, ਨਿਰਮਲਾ, ਸੰਦੀਪ ਥਾਪਰ, ਜਗਦੀਸ਼ ਕੌਰ, ਰੀਨਾ ਕੌਰ ਹਾਜ਼ਰ ਸਨ |