ਬੰਗਾ, 2 ਨਵੰਬਰ (ਕੁਲਦੀਪ ਸਿੰਘ ਪਾਬਲਾ) - ਗੁ: ਮਾਤਾ ਸਾਹਿਬ ਕੌਰ ਤੁੰਗਲ ਗੇਟ ਬੰਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਬਹੁਤ ਹੀ ਸ਼ਰਧਾ ਨਾਲ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 5 ਨਵੰਬਰ ਨੂੰ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਨ ਅਤੇ ਸਮੂਹ ਮੈਂਬਰ ਨੇ ਦੱਸਿਆ ਕਿ 3 ਨਵੰਬਰ ਦਿਨ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਮੁਹੱਲਾ ਤੁੰਗਲ ਗੇਟ ਦੀਆਂ ਸੰਗਤਾਂ ਵੱਲੋਂ ਅਰੰਭ ਕਰਵਾਏ ਜਾਣਗੇ | ਜਿਨ੍ਹਾਂ ਦੇ ਭੋਗ 5 ਨਵੰਬਰ ਦਿਨ ਬੁੱਧਵਾਰ ਨੂੰ ਪਾਏ ਜਾਣਗੇ | ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ | ਜਿਸ ਵਿੱਚ ਕੀਰਤਨੀ ਜਥੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ 'ਤੇ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਨ, ਸੈਕਟਰੀ ਜਤਿੰਦਰ ਸਿੰਘ ਮਾਨ ਅਤੇ ਮੈਂਬਰ ਸਾਹਿਬਾਨ ਰਾਜਵਿੰਦਰ ਸਿੰਘ ਮਾਨ, ਗੁਰਪਿੰਦਰ ਸਿੰਘ ਮਾਨ, ਮਨਦੀਪ ਸਿੰਘ ਮਾਨ, ਸੁਖਜਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ |