25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸ਼ਿਵ ਮੰਦਰ ਚੰਦਿਆਣੀ ਖੁਰਦ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਸਮਾਪਤ

Ad Position 21
No active advertisement
ਅਜੀਤ ਡੈਸਕ 03-11-2025
ਪੋਜੇਵਾਲ ਸਰਾਂ, 2 ਨਵੰਬਰ (ਬੂਥਗੜ੍ਹੀਆ) - ਪੁਰਾਤਨ ਸ਼ਿਵ ਮੰਦਰ ਕਮੇਟੀ ਪਿੰਡ ਚੰਦਿਆਣੀ ਖੁਰਦ ਵਿਖੇ ਬ੍ਰਹਮਲੀਨ ਅਵਧੂਤ ਸਵਾਮੀ ਭਗਤ ਰਾਮ ਮਹਾਰਾਜ ਵੱਲੋਂ ਚਲਾਈ ਰੀਤ ਦੇ ਅਨੁਸਾਰ ਅਵਧੂਤ ਸਵਾਮੀ ਬ੍ਰਹਮਸਰੂਪ ਮਹਾਰਾਜ, ਛੂਡਾਣੀ ਧਾਮ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਪਿੰਡ ਚੰਦਿਆਣੀ ਖੁਰਦ ਦੇ ਸਹਿਯੋਗ ਦੇ ਸਦਕਾ ਹਰ ਸਾਲ ਦੀ ਤਰ੍ਹਾਂ ਤਿੰਨ ਰੋਜ਼ਾ ਸਲਾਨਾ ਅਖੰਡ ਪਾਠ ਤੇ ਸੰਤ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਪਹੁੰਚੇ ਸੰਤ ਮਹਾਂਪੁਰਸ਼ ਸਵਾਮੀ ਬ੍ਰਹਮ ਸਰੂਪ ਅਵਧੂਤ ਛੂਡਾਣੀ ਧਾਮ ਵਾਲਿਆਂ ਵੱਲੋਂ ਜਗਤ ਗੁਰੂ ਅਚਾਰੀਆ ਮਹਾਰਾਜ ਗਰੀਬਦਾਸ ਦੀ ਬਾਣੀ ਦੇ ਪਾਠ ਪ੍ਰਕਾਸ਼ ਦੇ ਭੋਗ ਪਾਉਣ ਉਪਰੰਤ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਮਹਾਰਾਜ ਬ੍ਰਹਮ ਸਰੂਪ ਨੇ ਕਿਹਾ ਕਿ ਪ੍ਰਮਾਤਮਾ ਦੀ ਬੰਦਗੀ ਦੇ ਨਾਲ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ | ਸਭ ਤੋਂ ਵੱਡੀ ਸੇਵਾ ਮਾਤਾ-ਪਿਤਾ ਦੀ ਸੇਵਾ ਹੈ ਜਿਸ ਦੇ ਨਾਲ ਜੀਵ ਨੂੰ ਸੁੱਖ ਦੀ ਪ੍ਰਾਪਤੀ ਹਾਸਲ ਹੁੰਦੀ ਹੈ | ਸਮਾਗਮ ਦੌਰਾਨ ਵੱਖ-ਵੱਖ ਧਾਰਮਿਕ ਸੰਪਰਦਾਇ ਤੋਂ ਸੰਤ ਮਹਾਂਪੁਰਸ਼ ਸਵਾਮੀ ਕਰਮਦਾਸ ਮਹਾਰਾਜ ਮਹਿਤਪੁਰ ਵਾਲੇ, ਅਜਰਾਨੰਦ, ਸਵਾਮੀ ਸਹਿਜ ਦਾਸ ਮਹਾਰਾਜ ਦੇ ਵੱਲੋਂ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਦੇ ਨਾਲ ਨਿਹਾਲ ਕੀਤਾ | ਇਸ ਸਮਾਗਮ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕ, ਸਮੂਹ ਸੰਗਤਾਂ, ਸ਼ਿਵ ਮੰਦਰ ਪ੍ਰਬੰਧਕ ਕਮੇਟੀ ਚੰਦਿਆਣੀ ਖੁਰਦ ਮੌਕੇ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁ: ਮਾਤਾ ਸਾਹਿਬ ਕੌਰ ਤੁੰਗਲ ਗੇਟ ਬੰਗਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 5 ਨੂੰ <br/> ਅਗਲੀ ਖ਼ਬਰ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
Ad Position 24