ਮਜਾਰੀ/ਸਾਹਿਬਾ, 21 ਨਵੰਬਰ (ਨਿਰਮਲਜੀਤ ਸਿੰਘ ਚਾਹਲ) - ਸ.ਸ.ਸ.ਸ. ਸਿੰਬਲ ਮਜਾਰਾ ਵਿਖੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਬਲਾਕ ਬਲਾਚੌਰ-2 ਦੇ 29 ਸਕੂਲਾਂ ਦੇ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਵਿਗਿਆਨ ਵਿਸ਼ੇ ਸਬੰਧੀ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਵਿਗਿਆਨਕ ਦਿ੍ਸ਼ਟੀਕੋਣ ਪੈਦਾ ਕਰਨਾ ਸੀ | ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਵਿਸ਼ਿਆਂ 'ਤੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ | ਟਿਕਾਊ ਖੇਤੀਬਾੜੀ ਵਿਸ਼ੇ ਦੇ ਮੁਕਾਬਲੇ 'ਚ ਲੜਕੀ ਰੀਨਾ 8ਵੀਂ ਜਮਾਤ ਸ.ਸ.ਸ.ਸ.ਉਸਮਾਨਪੁਰ ਨੇ ਪਹਿਲਾ ਸਥਾਨ ਅਤੇ ਰਮਨਦੀਪ ਕੌਰ 6ਵੀਂ ਜਮਾਤ ਸ.ਮਿ.ਸ. ਧੈਂਗੜਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਰਹਿੰਦ-ਖੂੰਦ ਪ੍ਰਦਰਸ਼ਨ ਵਿਸ਼ੇ ਦੇ ਮੁਕਾਬਲੇ ਵਿੱਚ ਸਹਿਜਵੀਰ ਸਿੰਘ 7ਵੀਂ ਜਮਾਤ ਸ.ਹ.ਸ. ਸ਼ੇਖੂਪੁਰ ਬਾਗ ਨੇ ਪਹਿਲਾ ਸਥਾਨ ਅਤੇ ਰਮਨਦੀਪ ਸਿੰਘ 7ਵੀਂ ਜਮਾਤ ਸ.ਸ.ਸ.ਸ. ਭੱਦੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਮਨੋਰੰਜਨ ਗਣਿਤ ਮਾਡਲਿੰਗ ਦੇ ਮੁਕਾਬਲੇ ਵਿੱਚ ਜਸ਼ਨਪ੍ਰੀਤ ਕੌਰ 8ਵੀਂ ਜਮਾਤ ਸ.ਹ.ਸ. ਮਲਿਕਪੁਰ ਨੇ ਪਹਿਲਾ ਸਥਾਨ ਅਤੇ ਜਸਪ੍ਰੀਤ ਕੌਰ 7ਵੀਂ ਜਮਾਤ ਸ.ਹ.ਸ. ਨਵਾਂ ਪਿੰਡ ਟੱਪਰੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਹਰੀ ਊਰਜਾ ਵਿਸ਼ੇ ਦੇ ਮੁਕਾਬਲੇ 'ਤੇ ਮਾਨਵੀ ਮਹਿਰਾ 7ਵੀ ਜਮਾਤ ਸ.ਹ.ਸ. ਗੜ੍ਹੀ ਕਾਨੂੰਗੋ ਨੇ ਪਹਿਲਾ ਸਥਾਨ ਅਤੇ ਸੰਜਮ 8ਵੀਂ ਜਮਾਤ ਸਕੂਲ ਆਫ ਐਮੀਨੈਂਸ ਮਹਿੰਦੀਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਸਿਹਤ ਤੇ ਸਫਾਈ ਵਿਸ਼ੇ ਦੇ ਮੁਕਾਬਲੇ 'ਚ ਸੁਖਪ੍ਰੀਤ ਕੌਰ 7ਵੀਂ ਜਮਾਤ ਸ.ਸ.ਸ.ਸ. ਉਸਮਾਨਪੁਰ ਨੇ ਪਹਿਲਾ ਸਥਾਨ ਅਤੇ ਜਸਵੀਰ ਕੌਰ 8ਵੀਂ ਜਮਾਤ ਸ.ਹ.ਸ. ਨਵਾਂ ਪਿੰਡ ਟੱਪਰੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਨਿਰਣਾਇਕ ਭੂਮਿਕਾ ਜਸਵੀਰ ਪਾਲ ਸਿੰਘ, ਮਨਜੀਤ ਸਿੰਘ, ਜਸਕਰਨ ਸਿੰਘ, ਗੁੁਰਪ੍ਰੀਤ ਸਿੰਘ ਤੇ ਮੈਡਮ ਭੁਪਿੰਦਰ ਕੌਰ ਨੇ ਨਿਭਾਈ | ਜੇਤੂ ਵਿਦਿਆਰਥੀਆਂ ਨੂੰ ਬਲਾਕ ਨੋਡਲ ਅਫਸਰ ਬਲਾਚੌਰ-2 ਗੁਰਪ੍ਰੀਤ ਸਿੰਘ ਅਟਵਾਲ ਨੇ ਸਰਟੀਫੀਕੇਟ ਤੇ ਟਾਰਫੀਆਂ ਦੇ ਕੇ ਸਨਮਾਨਿਤ ਕੀਤਾ ਤੇ ਜੇਤੂ ਵਿਦਿਆਰਥੀਆਂ ਤੇ ਨਾਲ ਆਏ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ |