ਸਮੁੰਦੜਾ, 21 ਨਵੰਬਰ (ਤੀਰਥ ਸਿੰਘ ਰੱਕੜ)-ਪਿੰਡ ਪਨਾਮ ਦੇ ਗੁਰਸੇਵਾ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾ. ਜੰਗ ਬਹਾਦਰ ਸਿੰਘ ਰਾਏ ਅਤੇ ਮੈਡਮ ਦਵਿੰਦਰ ਕੌਰ ਡਾਇਰੈਕਟਰ ਗੁਰਸੇਵਾ ਸਕੂਲ, ਕਾਲਜ ਦੀ ਅਗਵਾਈ ਅਤੇ ਡਿਪਟੀ ਡਾਇਰੈਕਟਰ ਮੈਡਮ ਕਿਰਨ ਬਾਲਾ ਦੀ ਨਿਗਰਾਨੀ ਹੇਠ ਬਾਲ ਦਿਵਸ ਨੂੰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਦਲਜੀਤ ਸਿੰਘ ਖੱਖ ਡੀ.ਐਸ.ਪੀ ਗੜਸ਼ੰਕਰ ਅਤੇ ਪਿ੍ੰਸੀਪਲ ਜਗਤਾਰ ਸਿੰਘ ਓਰੀਐਂਟ ਪਬਲਿਕ ਸਕੂਲ ਸਮੁੰਦੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨਾਂ ਆਪਣੀ ਜ਼ਿੰਦਗੀ ਦਾ ਤਜ਼ਰਬਾ ਸਾਂਝਾ ਕਰਦਿਆਂ ਵਿਦਿਆਰਥੀਆਂ ਨੂੰ ਮਨ ਲਾ ਕੇ ਪੜ੍ਹਾਈ ਕਰਨ ਅਤੇ ਖੇਡਾਂ ਵਿੱਚ ਵੀ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਨਰਸਰੀ ਤੋਂ ਲੈ ਕੇ ਬਾਰਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਨੇ ਕੋਰਿਓਗ੍ਰਾਫੀ, ਸਕਿੱਟਾਂ, ਗੀਤ, ਗਿੱਧਾ -ਭੰਗੜਾ ਆਦਿ ਵੀ ਪੇਸ਼ ਕੀਤੇ | ਇਸ ਤੋਂ ਇਲਾਵਾ ਇਸ ਸਮਾਗਮ ਤੋਂ ਪਹਿਲਾਂ ਵਿਦਿਆਰਥੀਆਂ ਦੇ ਕਈ ਪ੍ਰਕਾਰ ਦੇ ਮੁਕਾਬਲੇ ਕਰਵਾਏ ਗਏ | ਜਿਨਾਂ ਵਿੱਚ ਆਰਟ ਐਂਡ ਕਰਾਫਟ, ਵੱਖ-ਵੱਖ ਪ੍ਰਕਾਰ ਦੇ ਖੇਡ ਮੁਕਾਬਲੇ, ਸੱਭਿਆਚਾਰਕ ਪ੍ਰੋਗਰਾਮ, ਸ਼ਬਦ ਗਾਇਨ ਆਦਿ ਕ੍ਰਮਵਾਰ ਮੈਡਮ ਲਕਸ਼ਮੀ, ਸ਼ਾਮਲੀ, ਜਸਵੀਰ ਕੌਰ ਸਿੱਧੂ, ਜੀਵਨਜੋਤ ਭੱਟੀ ਅਤੇ ਰਾਜਨਦੀਪ ਕੌਰ ਆਦਿ ਦੀ ਨਿਗਰਾਨੀ ਹੇਠ ਕਰਵਾਏ ਗਏ | ਜਿਸ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀ ਅਨਮੋਲ ਨੇ ਕਵਿਤਾ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਹੋਰ ਜੇਤੂ ਰਹੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਸੋਹਣ ਸਿੰਘ ਸੂਨੀ ਵੱਲੋਂ ਵਿਸ਼ੇਸ਼ ਸਨਮਾਨ ਦਿੱਤੇ ਗਏ | ਇਸ ਮੌਕੇ ਸੀਨੀਅਰ ਅਧਿਆਪਕ ਲਵਾਇਆ ਰਾਮ ਬੈਂਸ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਗਜ਼ਲ ਸੁਣਾ ਕੇ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾਇਆ | ਸਟੇਜ ਸੰਚਾਲਕ ਦੀ ਭੂਮਿਕਾ ਮੈਡਮ ਕਿਰਨਪ੍ਰੀਤ ਕੌਰ ਅਤੇ ਪ੍ਰਤਿਭਾ ਠਾਕੁਰ ਵੱਲੋਂ ਬਾਖੂਬੀ ਨਿਭਾਈ ਗਈ | ਜਨਰਲ ਸੈਕਟਰੀ ਕਾਲਜ ਮੈਨੇਜਮੈਂਟ, ਪਿ੍ੰਸੀਪਲ ਸੋਹਣ ਸਿੰਘ ਸੂਨੀ, ਡਾਕਟਰ ਮਾਰਥਾ ਨਰਸਿੰਗ ਡਿਪਾਰਟਮੈਂਟ, ਕਮਲਦੀਪ ਕੌਰ ਵਾਈਸ ਪਿ੍ੰਸੀਪਲ, ਡੀਨ ਅਕੈਡਮਿਕ ਡਾਕਟਰ ਏ. ਆਰ. ਖਾਨ, ਸੁਖਦੀਪ ਕੌਰ, ਮਨੀਸ਼ਾ, ਰਾਮ ਲੁਭਾਇਆ, ਸਤਨਾਮ ਸਿੰਘ ਤੇ ਸਟਾਫ ਮੈਂਬਰ ਹਾਜ਼ਰ ਸਨ |