ਬੰਗਾ, 21 ਨਵੰਬਰ (ਕੁਲਦੀਪ ਸਿੰਘ ਪਾਬਲਾ) - ਪੰਜਾਬ ਪ੍ਰਧਾਨ ਮਹਿਲਾ ਵਿੰਗ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਅਤੇ ਸਟੇਟ ਅਬਜ਼ਰਵਰ ਗਾਯਤ੍ਰੀ ਬਿਸ਼ਨੋਈ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਪੁਸ਼ਪਾ ਦੇਵੀ ਨੇ ਦੱਸਿਆ ਕਿ ਨਵਾਂਸ਼ਹਿਰ 'ਚ ਮਹਿਲਾ ਉੱਦਮਤਾ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਸਮਾਗਮ ਰੱਖਿਆ ਗਿਆ | ਜਿਸ ਵਿੱਚ ਸਮਾਜਿਕ ਜਾਗਰੂਕਤਾ, ਮਹਿਲਾ ਸਸ਼ਕਤੀਕਰਨ ਅਤੇ ਸਮੂਹਕ ਤਰੱਕੀ ਨੂੰ ਕੇਂਦਰ ਵਿੱਚ ਰੱਖਦਿਆਂ ਮਹੱਤਵਪੂਰਨ ਚਰਚਾਵਾਂ ਅਤੇ ਸਨਮਾਨ ਸਮਾਗਮ ਕੀਤੇ ਗਏ | ਇਸੇ ਤਹਿਤ ਹਲਕਾ ਨਵਾਂਸ਼ਹਿਰ ਵਿੱਚ ਮਹਿਲਾ ਉੱਦਮਤਾ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਸਮਾਗਮ ਵਿੱਚ 787 ਗਰੁੱਪ ਦੀਆਂ ਭੈਣਾਂ ਨੂੰ ਉਨ੍ਹਾਂ ਦੇ ਉੱਦਮ ਅਤੇ ਸਮਾਜ ਸੇਵਾ ਲਈ ਸਨਮਾਨਿਤ ਕੀਤਾ ਗਿਆ | ਇਸਦੇ ਨਾਲ-ਨਾਲ ਤਿੰਨਾਂ ਹਲਕਿਆਂ ਦੇ ਕੋਆਰਡੀਨੇਟਰਾਂ ਦਾ ਵੀ ਖ਼ਾਸ ਤੌਰ 'ਤੇ ਸਨਮਾਨ ਕਰਕੇ ਉਹਨਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਗਈ | ਪੁਸ਼ਪਾ ਦੇਵੀ ਨੇ ਦੱਸਿਆ ਕਿ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਸੰਗਠਨ ਨੂੰ ਮਜ਼ਬੂਤ ਬਣਾਉਣ, ਮਹਿਲਾ ਉੱਦਮਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਵੱਖ-ਵੱਖ ਸਮਾਜਿਕ ਕਾਰਜਾਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ | ਸਮਰਪਿਤ ਕੋਆਰਡੀਨੇਟਰਾਂ ਦੇ ਯੋਗਦਾਨ ਨੂੰ ਖੂਬ ਸਰਾਇਆ ਗਿਆ | ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਬੰਗਾ ਸੇਵਾ ਸੋਸਾਇਟੀ ਨੇ ਰਾਜਨੀਤਿਕ ਅਤੇ ਸਮਾਜਿਕ ਸੁਧਾਰਾਂ ਵੱਲ ਪਹਿਲ ਕਰਦਿਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ | ਬੰਗਾ ਹਲਕੇ ਵਿੱਚ ਪਾਰਟੀ ਲਈ ਇੱਕ ਵੱਡੀ ਤਾਕਤ ਅਤੇ ਲੋਕਾਂ ਦੇ ਭਰੋਸੇ ਦਾ ਪ੍ਰਤੀਕ ਸਾਬਤ ਹੋ ਰਹੀ ਹੈ | ਬੰਗਾ ਸੇਵਾ ਸੋਸਾਇਟੀ ਟੀਮ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਹੀ ਉਹ ਸਿਆਸੀ ਤਾਕਤ ਹੈ ਜੋ ਸੱਚਮੁੱਚ ਜਨ-ਹਿੱਤ ਦੀ ਰਾਜਨੀਤੀ ਕਰ ਰਹੀ ਹੈ | ਸਮਾਗਮ ਦੌਰਾਨ ਮਹਿਲਾ ਸਸ਼ਕਤੀਕਰਨ, ਸਵਾਲੰਭਨ ਅਤੇ ਉੱਦਮਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਪੁਸ਼ਪਾ ਦੇਵੀ ਨੇ ਕਿਹਾ ਕਿ ਜਿੱਥੇ ਮਹਿਲਾਵਾਂ ਮਜ਼ਬੂਤ ਹੁੰਦੀਆਂ ਹਨ, ਓਥੇ ਪਰਿਵਾਰ, ਸਮਾਜ ਅਤੇ ਪੂਰਾ ਹਲਕਾ ਮਜ਼ਬੂਤ ਹੋ ਜਾਂਦਾ ਹੈ | ਇਸ ਮੌਕੇ 'ਤੇ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਸਹਿ ਇੰਚਾਰਜ ਖੁਸ਼ਵਿੰਦਰ ਸਿੰਘ, ਹਲਕਾ ਕੋਆਰਡੀਨੇਟਰ ਬਲਵੀਰ ਕੌਰ ਹਲਕਾ ਬਲਾਚੌਰ, ਹਲਕਾ ਕੋਆਰਡੀਨੇਟਰ ਗੁਰਪ੍ਰੀਤ ਕੌਰ ਹਲਕਾ ਨਵਾਂ ਸ਼ਹਿਰ, ਬਲਾਕ ਪ੍ਰਧਾਨ ਗੁਰਵਿੰਦਰ ਕੌਰ, ਕੁਲਵੀਰ ਕੌਰ, ਮਨਪ੍ਰੀਤ ਕੌਰ ਮਨਦੀਪ ਕੌਰ ਕਿਰਨ, ਕੁਲਵਿੰਦਰ ਕੌਰ ਰਿੰਪੀ, ਕੁਲਵੰਤ ਕੌਰ, ਰੁਪਿੰਦਰ ਕੌਰ, ਬਲਵੀਰ ਕੌਰ ਮਜਾਰੀ, ਜਸਵਿੰਦਰ ਕੌਰ, ਬਲਵੀਰ ਕੌਰ, ਸਿਮਰਨਜੀਤ ਕੌਰ, ਅਨੀਤਾ ਰਾਣੀ,