10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਬਲਾਚੌਰ ਤਹਿਸੀਲ ਦੇ ਟੁਕੜੇ ਨਹੀਂ ਹੋਣ ਦਿਆਂਗੇ -ਮੰਗੂਪੁਰ <br/>

Ad Position 21
No active advertisement
ਅਜੀਤ ਡੈਸਕ 23-11-2025
ਬਲਾਚੌਰ, 22 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡਾਂ ਨੂੰ ਪ੍ਰਸਤਾਵਿਤ ਸ਼੍ਰੀ ਅਨੰਦਪੁਰ ਸਾਹਿਬ ਜ਼ਿਲੇ੍ਹ ਵਿੱਚ ਸ਼ਾਮਿਲ ਕਰਨ ਦੀ ਚਰਚਾ ਦੇ ਮੱਦੇਨਜ਼ਰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ 'ਚ ਮਾਨ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਵਿੱਚ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਕੀਲ ਅਤੇ ਵੱਖ-ਵੱਖ ਜਥੇਬੰਦੀਆਂ ਤੇ ਕਿਸਾਨ ਆਗੂ ਸ਼ਾਮਿਲ ਹੋਏ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਅਜੇ ਮੰਗੂਪੁਰ ਨੇ ਜਿੱਥੇ ਨਵਾਂ ਜ਼ਿਲ੍ਹਾ ਬਣਾਉਣ ਲਈ ਸਰਕਾਰ ਨੂੰ ਵਧਾਈ ਦਿੱਤੀ, ਉੱਥੇ ਨਾਲ ਹੀ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਹਲਕੇ ਦੀ ਇੱਕ ਇੰਚ ਜ਼ਮੀਨ ਨਵੇਂ ਬਣਨ ਜਾ ਰਹੇ ਜ਼ਿਲੇ੍ਹ ਵਿੱਚ ਸ਼ਾਮਿਲ ਨਹੀਂ ਹੋਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਗ਼ਲਤ ਫ਼ੈਸਲਾ ਕੀਤਾ ਤਾਂ ਜ਼ਿਲੇ੍ਹ ਖ਼ਾਸ ਕਰਕੇ ਬਲਾਚੌਰ ਤਹਿਸੀਲ ਵਿੱਚ ਸੱਤਾਧਾਰੀਆਂ ਨੂੰ ਵੜਨ ਨਹੀਂ ਦਿਆਂਗੇ ਅਤੇ ਸੰਘਰਸ਼ ਸੱਤਾਧਾਰੀਆਂ ਦੇ ਘਰਾਂ ਤੱਕ ਲੈ ਜਾਵਾਂਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜੋੜਨ ਦੀ ਨਹੀਂ ਤੋੜਨ ਦੀ ਗੱਲ ਕਰਦੀ ਹੈ, ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਸਾਡੀ ਵਿਧਾਇਕਾ ਨੂੰ ਚਾਹੀਦਾ ਸੀ ਕਿ ਜੇਕਰ ਇਸ ਤਰਾਂ ਦੀ ਕੋਈ ਗੱਲ ਹੈ ਤਾਂ ਉਹਨਾਂ ਨੂੰ ਇਸ ਵਹਿਮ ਨੂੰ ਕੱਢਣ ਲਈ ਹਲਕਾ ਵਾਸੀਆਂ ਦੇ ਰੂਬਰੂ ਹੋਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਸਾਡਾ ਜ਼ਿਲ੍ਹਾ ਪਹਿਲਾ ਹੀ ਛੋਟਾ ਜਿਹਾ ਜ਼ਿਲ੍ਹਾ ਹੈ, ਉਨ੍ਹਾਂ ਕਿਹਾ ਕਿ ਕਦੇ ਤਹਿਸੀਲ ਦੇ ਪੋਜੇਵਾਲ ਇਲਾਕੇ ਨੂੰ ਕਦੇ ਬੇਟ ਇਲਾਕੇ ਦੇ ਪਿੰਡਾਂ ਨੂੰ ਹੋਰ ਜ਼ਿਲੇ੍ਹ ਨਾਲ ਜੋੜਨ ਦੀ ਚਰਚਾ ਹੋ ਰਹੀ ਹੈ, ਪਰ ਅਸੀਂ ਸਰਕਾਰ ਦਾ ਮਨਸੂਬਾ ਕਦੇ ਵੀ ਪੂਰਾ ਨਹੀਂ ਹੋਣ ਦਿਆਂਗੇ | ਉਨ੍ਹਾਂ ਕਿਹਾ ਸਰਕਾਰ ਨੂੰ ਕੋਈ ਵੀ ਫ਼ੈਸਲਾ ਲੋਕ ਰਾਏ ਨਾਲ ਲੈਣਾ ਚਾਹੀਦਾ ਹੈ ਤਾਂ ਬਿਨਾਂ ਲੋਕ ਰਾਏ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ | ਇਸ ਮੌਕੇ ਸੁਰਿੰਦਰ ਛਿੰਦਾ ਪ੍ਰਧਾਨ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਬਲਾਚੌਰ ਤਹਿਸੀਲ ਬਚਾਓ ਸੰਘਰਸ਼ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਿਤੈਸ਼ੀਆਂ ਨੂੰ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ | ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਧਰਮਪਾਲ ਭਰਥਲਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਜੀਤ ਸਿੰਘ ਜਾਡਲੀ, ਚੌਧਰੀ ਤਰਸੇਮ ਲਾਲ ਚੰਦਿਆਣੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਟਿੰਕੂ ਘਈ, ਸਰਪੰਚ ਬਲਜਿੰਦਰ ਸਿੰਘ ਮਾਣੇਵਾਲ, ਅਵਤਾਰ ਸਿੰਘ ਸੈਣੀ ਕੰਗਣਾ, ਸੋਮ ਨਾਥ ਤੱਕਲਾ, ਰਾਜਿੰਦਰ ਸਿੰਘ ਛਿੰਦੀ, ਸੋਹਨ ਸਿੰਘ ਖੰਡੂਪੁਰ, ਨਰੇਸ਼ ਚੇਚੀ, ਲਾਲ ਬਹਾਦਰ, ਚੇਅਰਮੈਨ ਮਹਿੰਦਰਪਾਲ ਊਧਨਵਾਲ, ਦਿਨੇਸ਼ ਕੁਮਾਰ, ਸਤਵਿੰਦਰ ਸਿੰਘ ਰੱਕੜ, ਸੀਨੀਅਰ ਐਡਵੋਕੇਟ ਚਰਨ ਦਾਸ, ਆਤਮਾ ਰਾਮ, ਪਰਮਜੀਤ ਕੌਰ, ਤਿਲਕ ਰਾਜ ਸੂਦ, ਮੋਹਨ ਲਾਲ ਸੰਧੂ, ਹਰਪ੍ਰੀਤ ਸਿੰਘ, ਮਨੋਹਰ ਲਾਲ ਭਾਟੀਆ, ਜਿੰਦਰ ਕੁਮਾਰ, ਦਲੇਲ ਸਿੰਘ, ਰੋਹਿਤ ਕੁਮਾਰ, ਦਿਲਬਾਗ ਸਿੰਘ, ਸੋਨੂੰ ਪ੍ਰੇਮ ਨਗਰ, ਕੁਲਵਿੰਦਰ ਕੁਮਾਰ, ਡਾ. ਸਰਵਨ ਕੁਮਾਰ, ਦੇਸ ਰਾਜ ਹਲਕਾ, ਦਿਨੇਸ਼ ਬੈਂਸ, ਪਾਨੀ ਕੁਮਾਰ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਤੇ ਹੋਰ ਹਾਜ਼ਰ ਸਨ | ਇਹ ਰੋਸ ਪ੍ਰਦਰਸ਼ਨ ਦਾਣਾ ਮੰਡੀ ਵੱਲੋਂ ਅਰੰਭ ਹੋਇਆ ਤੇ ਮੁੱਖ ਚੌਕ ਵਿੱਚ ਸਮਾਪਤੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਕਿਰਤ ਕੋਡ ਰੱਦ ਕਰਨ ਦੀ ਮੰਗ ਨੂੰ ਲੈ ਕੇ ਭੱਠਾ ਮਜ਼ਦੂਰਾਂ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਗਰੂਨਾ ਸਾਹਿਬ ਪੁੰਨੂ ਮਜਾਰਾ ਵਿਖੇ ਸ਼ਹੀਦੀ ਸਮਾਗਮ 25 ਨੂੰ <br/>
Ad Position 24