12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਐਸ. ਡੀ. ਐਮ ਦਫ਼ਤਰ ਨਵਾਂਸ਼ਹਿਰ ਵਿਖੇ ਮਾਸ ਮੀਡੀਆ ਵਿੰਗ ਵਲੋਂ ਸਟਾਫ਼ ਨੂੰ ਅੰਗਦਾਨ ਕਰਨ ਲਈ ਸਹੁੰ ਚੁਕਾਈ <br/>

Ad Position 21
No active advertisement
ਅਜੀਤ ਡੈਸਕ 23-11-2025
ਨਵਾਂਸ਼ਹਿਰ, 22 ਨਵੰਬਰ (ਜਸਬੀਰ ਸਿੰਘ ਨੂਰਪੁਰ) - ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ਅੰਗਦਾਨ ਹਫ਼ਤੇ 19 ਨਵੰਬਰ ਤੋਂ 26 ਨਵੰਬਰ ਤੱਕ ਤਹਿਤ ਐਸ. ਡੀ. ਐਮ. ਦਫਤਰ ਦੇ ਸਟਾਫ਼ ਨੂੰ ਅੰਗਦਾਨ ਕਰਨ ਲਈ ਜਾਗਰੂਕ ਕਰਦਿਆਂ ਸਹੁੰ ਚੁਕਾਈ ਗਈ | ਇਸ ਮੌਕੇ ਐਸ.ਡੀ.ਐਮ. ਨਵਾਂਸ਼ਹਿਰ ਅਨਮਜੋਤ ਕੌਰ ਪੀ. ਸੀ. ਐਸ ਵਲੋਂ ਲੋਕਾਂ ਨੂੰ ਜਾਗਰੂਕਤਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅੰਗਦਾਨ -ਜੀਵਨ ਦਾ ਸਭ ਤੋਂ ਉੱਚਾ ਦਾਨ ਹੈ, ਸੋ ਅੰਗਦਾਨੀ ਬਣੋਂ - ਕਿਸੇ ਦੀ ਧੜਕਣ, ਸਾਹ ਤੇ ਮੁਸਕਰਾਹਟ ਬਣੋ | ਕਿਉਂਕਿ ਅੰਗਦਾਨ ਇੱਕ ਐਸੀ ਮਨੁੱਖਤਾ ਭਰੀ ਸੇਵਾ ਹੈ ਜੋ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਵੀ 8-10 ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈ | ਇਸ ਮੌਕੇ ਦਫ਼ਤਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਮਾਸ ਮੀਡੀਆ ਵਿੰਗ ਤੋਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਸਵੀਪ ਨੋਡਲ ਅਫ਼ਸਰ ਨੇ ਐਸ. ਡੀ. ਐਮ.ਦਫਤਰ ਦੇ ਸਟਾਫ ਨੂੰ ਅੰਗਦਾਨ ਕਰਨ ਲਈ ਪ੍ਰਣ ਦਿਵਾਇਆ | ਇਸ ਦੇ ਨਾਲ ਹੀ ਉਨ੍ਹਾਂ ਨੇ ਫਰਾਈ ਡੇ ਨੂੰ ਡਰਾਈ ਡੇ ਵਜੋਂ ਮਨਾਉਂਦਿਆਂ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਫਲੇਟਸ ਵੀ ਵੰਡੇ | ਇਸ ਮੌਕੇ ਮਨੋਹਰ ਲਾਲ ਸੁਪਰਡੈਂਟ, ਇੰਦਰਜੀਤ ਸਿੰਘ ਰੀਡਰ, ਸ਼ਾਮ ਲਾਲ, ਰਣਜੀਤ ਸਿੰਘ, ਜੁਨੀਅਰ ਸਹਾਇਕ, ਰਣਜੀਤ ਸਿੰਘ ਇਲੈਕਸ਼ਨ ਬਰਾਚ, ਜੋਤੀ ਦੇਵੀ, ਪ੍ਰੇਮ ਸਾਗਰ ਵਰਮਾ, ਨਮਨੀਤ ਸ਼ਰਮਾ, ਮੁਕੇਸ਼ ਰਾਣੀ, ਕੁਲਵਿੰਦਰ ਸਿੰਘ, ਵਿਕਰਮ ਸਿੰਘ, ਉਂਕਾਰ ਸਿੰਘ, ਜਸਵੰਤ ਰਾਏ ਅਤੇ ਸਮੂਹ ਸਟਾਫ ਵਲੋਂ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖ਼ੂਨਦਾਨ ਕੈਂਪ 25 ਨੂੰ <br/> ਅਗਲੀ ਖ਼ਬਰ ਬੈਂਕਾਂ ਨੇ ਫ਼ਤਹਿਗੜ੍ਹ ਸਾਹਿਬ 'ਚ ਲਾਵਾਰਿਸ ਜਮ੍ਹਾਂ ਰਾਸ਼ੀਆਂ ਲਈ ਮੈਗਾ ਜਨਤਕ ਜਾਗਰੂਕਤਾ ਕੈਂਪ ਲਗਾਇਆ
Ad Position 24