12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਹਿਆਤਪੁਰ ਰੁੜਕੀ ਵਿਖੇ ਅੱਖਾਂ ਦੇ ਮੁਫ਼ਤ ਕੈਂਪ ਦਾ ਪੋਸਟਰ ਜਾਰੀ <br/>

Ad Position 21
No active advertisement
ਅਜੀਤ ਡੈਸਕ 23-11-2025
ਮਜਾਰੀ/ਸਾਹਿਬਾ/ਸੜੋਆ, 22 ਨਵੰਬਰ (ਚਾਹਲ, ਸਹੂੰਗੜਾ) - ਗੁਰਦੁਆਰਾ ਸਿੰਘ ਸਭਾ ਪਿੰਡ ਹਿਆਤਪੁਰ ਰੁੜਕੀ (ਬਲਾਕ ਸੜੋਆ) ਵਿਖੇ ਸਮੂਹ ਨਗਰ ਦੀ ਸੰਗਤ ਦੇ ਸਹਿਯੋਗ ਨਾਲ 30 ਨਵੰਬਰ ਦਿਨ ਐਤਵਾਰ ਨੂੰ ਲਗਾਏ ਜਾ ਰਹੇ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕੈਂਪ ਦਾ ਪੋਸਟਰ ਪ੍ਰਬੰਧਕਾਂ ਵਲੋਂ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਜੁਝਾਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਇਹ ਕੈਂਪ ਸਵੇਰੇ 9 ਵਜੇ ਸ਼ੁਰੂ ਹੋਵੇਗਾ | ਇਸ ਕੈਂਪ 'ਚ ਆਏ ਹੋਏ ਡਾਕਟਰਾਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਲੋੜ ਅਨੁਸਾਰ ਐਨਕਾਂ ਤੇ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਲੋੜਵੰਦਾਂ ਦੇ ਲੈਂਜ਼ ਪਾਉਣ ਦੀ ਚੋਣ ਕੀਤੀ ਜਾਵੇਗੀ | ਲੈਂਜ਼ ਪਾਉਣ ਵਾਲੇ ਮਰੀਜ਼ਾਂ ਨੂੰ ਉਸੇ ਹੀ ਦਿਨ ਜਲੰਧਰ ਹਸਪਤਾਲ ਲਿਜਾਇਆ ਜਾਵੇਗਾ | ਜਿਨ੍ਹਾਂ ਦੇ ਅਪ੍ਰੇਸ਼ਨ ਕਰਕੇ ਵਧੀਆ ਕੁਆਲਿਟੀ ਦੇ ਲੈਂਜ ਪਾਏ ਜਾਣਗੇ | ਉਨ੍ਹਾਂ ਲੋੜਵੰਦਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ | ਮਰੀਜ਼ਾਂ ਨੂੰ ਲੈ ਕੇ ਜਾਣ ਤੇ ਆਣ ਦਾ ਪ੍ਰਬੰਧ ਵੀ ਮੁਫ਼ਤ ਹੋਵੇਗਾ | ਸੰਗਤਾਂ ਵਾਸਤੇ ਲੰਗਰ ਵੀ ਲਗਾਇਆ ਜਾਵੇਗਾ | ਇਸ ਮੌਕੇ ਗੁਰਸ਼ਰਨ ਸਿੰਘ ਕੰਦੋਲਾ, ਰੇਸ਼ਮ ਸਿੰਘ, ਕੁਲਵਿੰਦਰ ਸਿੰਘ, ਲਖਵੀਰ ਸਿੰਘ, ਸੰਤੋਖ ਸਿੰਘ, ਜਗਜੀਤ ਸਿੰਘ,ਹਰਵਿੰਦਰ ਸਿੰਘ, ਬਲਕਾਰ ਸਿੰਘ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਰੇ ਧਰਮ ਗ੍ਰੰਥ ਇਨਸਾਨੀਅਤ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ - ਅਚਾਰੀਆ ਧੰਨ ਕੁਮਾਰ ਸ਼ਾਸ਼ਤਰੀ <br/> ਅਗਲੀ ਖ਼ਬਰ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ <br/>
Ad Position 24