ਕਟਾਰੀਆਂ, 22 ਨਵੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਸਕੂਲ ਪਿੰ੍ਰਸੀਪਲ ਜਸਵਿੰਦਰ ਕੌਰ ਦੀ ਅਗਵਾਈ 'ਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਪ੍ਰਵਾਸੀ ਭਾਰਤੀ ੳਾਕਾਰ ਸਿੰਘ ਸਹੋਤਾ, ਸੁਰਿੰਦਰਜੀਤ ਕੌਰ, ਸਾਬਕਾ ਸਰਪੰਚ ਕੈਪਟਨ ਮਹਿੰਦਰ ਸਿੰਘ, ਗੁਰਜਿੰਦਰ ਕੌਰ ਮਾਨ ਸਰਪੰਚ ਫਰਾਲਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਸੀਬ ਚੰਦ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਬੱਚਿਆਂ ਵੱਲੋਂ ਪ੍ਰਾਰਥਨਾ ਉਪਰੰਤ ਪੜ੍ਹਾਈ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਲਈ ਮਾਤਾ ਪ੍ਰਸ਼ੋਤਮ ਕੌਰ ਯਾਦਗਾਰੀ ਐਵਾਰਡਾਂ ਦੀ ਵੰਡ ਸ਼ੁਰੂ ਕੀਤੀ ਗਈ | ਉਂਕਾਰ ਸਿੰਘ ਸਹੋਤਾ ਵੱਲੋਂ ਦੂਜਾ ਹੋਰ ਸਲਾਨਾ ਇਨਾਮ ਵੰਡ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਲਈ ਹਰ ਸਾਲ 25 ਹਜ਼ਾਰ ਰੁਪਏ ਦੇ ਕੇ ਚਲਾਇਆ ਜਾਂਦਾ ਹੈ, ਖਿਡਾਰੀਆਂ ਨੂੰ ਇਹ ਵੀ ਰਾਸ਼ੀ ਵੰਡੀ ਗਈ | ਸਾਬਕਾ ਸਰਪੰਚ ਕੈਪਟਨ ਮਹਿੰਦਰ ਸਿੰਘ ਅਟਵਾਲ ਵੱਲੋਂ ਆਪਣੇ ਮਾਤਾ ਚਰਨ ਕੌਰ ਅਤੇ ਪਿਤਾ ਸੁਰੈਣ ਸਿੰਘ ਅਟਵਾਲ ਦੀ ਯਾਦ ਵਿੱਚ ਸਹਾਇਕ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਸਲਾਨਾ 25000 ਰੁਪਏ ਵੰਡੇ ਤੇ ਸਮਾਗਮ ਕਰਵਾਇਆ | ਉਪਰੰਤ ਕੱਲ 75 ਹਜਾਰ ਰੁਪਏ ਦੀ ਰਾਸ਼ੀ ਯੋਗ ਵਿਦਿਆਰਥੀਆਂ ਵਿੱਚ ਵੰਡੀ ਗਈ ਸਟੇਜ ਸੰਚਾਲਕ ਦੀ ਭੂਮਿਕਾ ਭਗਵਾਨ ਦਾਸ ਜੱਸੋਮਜਾਰਾ ਨੇ ਨਿਭਾਈ | ਇਸ ਮੌਕੇ 'ਤੇ ਉਂਕਾਰ ਸਿੰਘ ਸਹੋਤਾ, ਪਰਗਣ ਸਿੰਘ, ਜਸਵਿੰਦਰ ਕੌਰ, ਸੁਰਿੰਦਰਜੀਤ ਕੌਰ, ਨੰਬਰਦਾਰ ਗੁਰਦੀਪ ਸਿੰਘ, ਚੇਅਰਮੈਨ ਨਸੀਬ ਚੰਦ, ਸਰਪੰਚ ਗੁਰਿੰਦਰਜੀਤ ਕੌਰ ਮਾਨ, ਰਣਜੀਤ ਕੌਰ ਸਹੋਤਾ, ਪਰਮਜੀਤ ਸਿੰਘ, ਪਰਦੀਪ ਕੌਰ, ਸੁਰਿੰਦਰ ਕੌਰ, ਹਰਵਿੰਦਰ ਮਾਨ, ਮਨਪ੍ਰੀਤ ਕੌਰ, ਸੁਮਨਜੀਤ ਕੌਰ, ਸੰਤੋਸ਼ ਰਾਣੀ, ਸਰੋਜ ਰਾਣੀ, ਜਸਵਿੰਦਰ ਸਿੰਘ, ਕੈਂਪਸ ਮੈਨੇਜਰ ਦਲਜੀਤ ਸਿੰਘ, ਬੂਟਾ ਸਿੰਘ, ਬਲਵਿੰਦਰ ਕੁਮਾਰ, ਰਵੀ ਬਰਮਾ, ਰਜਿੰਦਰ ਬਸਰਾ, ਹਰਮੇਲ ਲਾਲ ਅਤੇ ਨੀਲਮ ਆਦਿ ਹਾਜ਼ਰ ਸਨ |