ਬਹਿਰਾਮ, 17 ਦਸੰਬਰ (ਨਛੱਤਰ ਸਿੰਘ ਬਹਿਰਾਮ) - ਉਸ ਮਾਲਕ ਦਾ ਸਿਮਰਨ ਕਰਨ ਨਾਲ ਜੋ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਹੋਰ ਕਿਧਰੇ ਨਹੀਂ ਮਿਲਦੀ | ਇਸ ਲਈ ਪ੍ਰਮਾਤਮਾ ਦਾ ਸਿਮਰਨ ਬਹੁਤ ਜਰੂਰੀ ਹੈ | ਇਹ ਸ਼ਬਦ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਨੇ ਪਿੰਡ ਪੀਪਾ ਰੰਗੀ ਵਿਖੇ ਲਖਬੀਰ ਬੰਗੜ ਅਤੇ ਪਰਿਵਾਰ ਵਲੋਂ ਕਰਵਾਏ ਧਾਰਮਿਕ ਸਮਾਗਮ ਮੌਕੇ ਆਖੇ | ਉਪਰੰਤ ਸੰਤਾਂ ਨੇ ਸਾਰੀ ਸੰਗਤ ਦੀ ਤੰਦਰੁਸਤੀ ਅਤੇ ਕਾਮਯਾਬੀ ਲਈ ਅਰਦਾਸ ਕੀਤੀ | ਇਸ ਮੌਕੇ ਗੁਰਦੀਪ ਸਿੰਘ ਸੈਂਭੀ ਖੋਥੜਾਂ ਕੋਆਰਡੀਨੇਟਰ ਕਾਂਗਰਸ ਹਲਕਾ ਬੰਗਾ, ਲਖਬੀਰ ਬੰਗੜ, ਨੰਬਰਦਾਰ ਬਲਜਿੰਦਰ ਸਿੰਘ, ਠੇਕੇਦਾਰ ਲਾਡੀ, ਭਜਨ ਸਿੰਘ ਨਿਰਮਲ ਸਿੰਘ, ਗੋਰਾ ਪੀਪਾਰੰਗੀ, ਹਰਪ੍ਰੀਤ ਸਿੰਘ, ਰਵੀ ਕੁਮਾਰ, ਪਵਨ ਕੁਮਾਰ ਗੋਲੂ, ਬਾਬਾ ਲਖਵੀਰ ਹਰਨੇਕ, ਸਰੂਪ ਚੰਦ ਸੇਖੇ, ਰੂਪ ਲਾਲ, ਮਦਨ ਲਾਲ, ਸਾਬੀ ਬੰਗੜ, ਸੁਰਜੀਤ ਲਾਲ, ਸੁਰਿੰਦਰ ਕੁਮਾਰ, ਸੰਦੀਪ ਕੁਮਾਰ, ਸੋਮ ਨਾਥ ਆਦਿ ਸੰਗਤਾਂ ਹਾਜਰ ਸਨ |