ਸਾਹਲੋਂ, 17 ਦਸੰਬਰ (ਜਰਨੈਲ ਸਿੰਘ ਨਿੱਘ੍ਹਾ) - ਸ਼ਿਵ ਚੰਦ ਪਬਲਿਕ ਹਾਈ ਸਕੂਲ, ਸਕੋਹਪੁਰ ਵਿੱਚ ਕਿੰਡਰਗਾਰਟਨ ਸਪੋਰਟਸ ਮੇਲਾ 2025-26 ਕਰਵਾਇਆ ਗਿਆ | ਜਿਸ ਵਿਚ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਖੇਡ ਜਜ਼ਬੇ ਨਾਲ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਅਸ਼ੋਕ ਮਹਿਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਉਨ੍ਹਾਂ ਨੇ ਕਿੰਡਰਗਾਰਟਨ ਵਿਭਾਗ ਵੱਲੋਂ ਕੀਤੇ ਗਏ ਉਤੱਮ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ | ਸਕੂਲ ਦੇ ਪਿ੍ੰਸੀਪਲ ਸੰਦੀਪ ਚਾਵਲਾ ਨੇ ਇਸ ਸਫਲ ਸਮਾਗਮ ਲਈ ਅਧਿਆਪਕਾਂ ਦੀ ਟੀਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਲਗਨ, ਮਿਹਨਤ ਅਤੇ ਸਮਰਪਣ ਨਾਲ ਹੀ ਬੱਚਿਆਂ ਵਿੱਚ ਆਤਮ-ਵਿਸ਼ਵਾਸ ਅਤੇ ਖੇਡਾਂ ਪ੍ਰਤੀ ਰੁਚੀ ਪੈਦਾ ਹੁੰਦੀ ਹੈ | ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਮਨਜੀਤ ਸਿੰਘ ਢਾਹ ਨੇ ਆਪਣੀਆਂ ਸ਼ੁੱਭਕਾਮਨਾਵਾਂ ਭੇਜਦਿਆਂ ਸਾਰੇ ਸਕੂਲ ਅਧਿਆਪਕਾਂ ਨੂੰ ਇਸ ਸ਼ਾਨਦਾਰ ਸਮਾਗਮ ਦੀ ਵਧਾਈ ਦਿੱਤੀ | ਇਸ ਸਮਾਗਮ ਨੂੰ ਸਫ਼ਲ ਕਰਨ ਦੇ ਲਈ ਸਕੂਲ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸ਼੍ਰੀਮਤੀ ਤਰੁਨ ਪਿ੍ਆ ਅਤੇ ਡੀ.ਪੀ ਰਾਮ ਲਾਲ ਦਾ ਭਰਪੂਰ ਯੋਗਦਾਨ ਰਿਹਾ | ਇਸ ਮੌਕੇ ਸਕੂਲ ਮੈਨੇਜਮੈਂਟ ਟੀਮ ਵੱਲੋਂ ਫਾਇਨੈਂਸ ਸੁਪਰਵਾਈਜ਼ਰ ਸ਼੍ਰੀਮਤੀ ਪਿ੍ਤਿਕਾ ਤਨੇਜਾ, ਫਾਇਨੈਂਸ ਟੀਮ ਲੀਡਰ ਹਰਮਨ ਪਿ੍ੰਸ, ਕੋਆਰਡੀਨੇਟਰ ਅਨਿਲ ਸ਼ਰਮਾ, ਰਜਿੰਦਰ ਕੌਰ, ਮਮਤਾ ਬਾਲੀ, ਸੰਦੀਪ ਕੌਰ, ਅਰਵਿੰਦਰ ਕੌਰ (ਹੈੱਡ ਆਫ ਡਿਪਾਰਟਮੈਂਟ-ਪੰਜਾਬੀ) ਸਮੇਤ ਕਿੰਡਰਗਾਰਟਨ ਦੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ |
ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ 'ਚ ਖੇਡ ਮੇਲਾ ਕਰਵਾਇਆ <br/>
ਅਜੀਤ ਡੈਸਕ
18-12-2025