28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜ਼ਿਲ੍ਹਾ ਪੁਲਿਸ ਨੇ ਨਵਾਂਸ਼ਹਿਰ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਦੇ ਅੰਨੇ੍ਹ ਕਤਲ ਦੀ ਗੁੱਥੀ ਸੁਲਝਾਈ <br/>

Ad Position 21
No active advertisement
ਅਜੀਤ ਡੈਸਕ 18-12-2025

ਨਵਾਂਸ਼ਹਿਰ, 17 ਦਸੰਬਰ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਨਵਾਂਸ਼ਹਿਰ ਵਪਾਰ ਮੰਡਲ ਦੇ ਵਾਇਸ ਪ੍ਰਧਾਨ ਰਵਿੰਦਰ ਸੋਬਤੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸਫਲਤਾ ਪੂਰਵਕ ਸੁਲਝਾਉਦੇ ਹੋਏ 4 ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਗਏ ਦਾਤਰ, ਦਾਤਰੀ ਅਤੇ ਇੱਕ ਮੋਟਰਸਾਈਕਲ ਨੂੰ ਬ੍ਰਾਮਦ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮਿਤੀ 12 ਦਸੰਬਰ ਨੂੰ ਜਦੋਂ ਰਵਿੰਦਰ ਸੋਬਤੀ ਘਰ ਨਹੀਂ ਆਇਆ ਤਾਂ ਇਸਦੇ ਲੜਕੇ ਸੁਮਿਤ ਸੋਬਤੀ ਨੇ ਥਾਣਾ ਸਿਟੀ ਨਵਾਂਸ਼ਹਿਰ ਜਾ ਕੇ ਪੁਲਿਸ ਨੂੰ ਇਤਲਾਹ ਦਿੱਤੀ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਉਪ ਕਪਤਾਨ ਪੁਲਿਸ, ਸਬ-ਡਵੀਜਨ ਨਵਾਂਸ਼ਹਿਰ ਨੇ ਰਵਿੰਦਰ ਸੋਬਤੀ ਦੇ ਫੋਨ ਦੀ ਲੋਕੇਸ਼ਨ ਲਈ, ਜੋ ਬਲਾਚੌਰ ਦੀ ਆ ਰਹੀ ਸੀ, ਜਿਸ 'ਤੇ ਉਪ ਕਪਤਾਨ ਪੁਲਿਸ, ਸਬ-ਡਵੀਜਨ ਨਵਾਂਸ਼ਹਿਰ ਵੱਲੋਂ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਨਾਲ ਤਾਲਮੇਲ ਕੀਤਾ ਤੇ ਉਸ ਲੋਕੇਸ਼ਨ 'ਤੇ ਬਲਾਚੌਰ ਪੁਲਿਸ ਨੂੰ ਭੇਜਿਆ ਤੇ ਆਪ ਵੀ ਸੁਮਿਤ ਸੋਬਤੀ, ਉਸਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਸ ਸਥਾਨ 'ਤੇ ਰਵਾਨਾ ਹੋਏ, ਜਿਸ 'ਤੇ ਉਸ ਸਥਾਨ 'ਤੇ ਰਵਿੰਦਰ ਸੋਬਤੀ ਦੀ ਗੱਡੀ ਅਤੇ ਰਵਿੰਦਰ ਸੋਬਤੀ ਦੀ ਅੱਧ ਸੜੀ ਲਾਸ਼ ਗੱਡੀ ਵਿੱਚ ਪਈ ਸੀ, ਜਿਸ 'ਤੇ ਸੀਨੀਅਰ ਅਫਸਰ ਵੀ ਮੌਕੇ 'ਤੇ ਪਹੁੰਚ ਗਏ ਅਤੇ ਰਾਤ ਨੂੰ ਸੁਮਿਤ ਸੋਬਤੀ ਪੁੱਤਰ ਰਵਿੰਦਰ ਸੋਬਤੀ ਵਾਸੀ ਮਕਾਨ ਨੰਬਰ 16 ਨੇੜੇ ਨਾਰੰਗ ਮਾਰਕੀਟ ਰੇਲਵੇ ਰੋਡ ਨਵਾਂਸ਼ਹਿਰ ਦੇ ਬਿਆਨਾਂ 'ਤੇ ਮੁਕੱਦਮਾ ਬਲਾਚੌਰ ਵਿਖੇ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ | ਮੁਕੱਦਮੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦੋਸ਼ੀਆਂ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ (ਜਾਂਚ), ਸ਼ਹੀਦ ਭਗਤ ਸਿੰਘ ਨਗਰ ਦੀ ਦੇਖ ਰੇਖ ਹੇਠ ਉਪ ਕਪਤਾਨ ਪੁਲਿਸ, ਸਬ-ਡਵੀਜਨ ਬਲਾਚੌਰ, ਉਪ ਕਪਤਾਨ ਪੁਲਿਸ, ਸਬ-ਡਵੀਜਨ ਨਵਾਂਸ਼ਹਿਰ, ਇੰਚਾਰਜ ਸੀ.ਆਈ.ਏ ਸਟਾਫ, ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਅਤੇ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਤੇ ਅਧਾਰਿਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ | ਪੁਲਿਸ ਨੇ ਸੁਰਜੀਤ ਸਿੰਘ ਉਰਫ ਜੱਸੀ ਪੁੱਤਰ ਪਰਮਾਨੰਦ ਵਾਸੀ ਬਰਿਆਰਪੁਰ ਪਟਨਾ (ਬਿਹਾਰ) ਹਾਲ ਵਾਸੀ ਕਿਰਾਏਦਾਰ ਰਵਿੰਦਰ ਸੋਬਤੀ, ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ, ਮਨੀ ਪੁੱਤਰ ਵਿਨੋਦ ਭਗਤ ਵਾਸੀ ਪੁਨੂੰ ਮਜਾਰਾ ਥਾਣਾ ਸਿਟੀ ਨਵਾਂਸ਼ਹਿਰ, ਚਰਨਜੀਤ ਸਿੰਘ ਉਰਫ ਮਨੀ ਪੁੱਤਰ ਰਘਵੀਰ ਸਿੰਘ ਵਾਸੀ ਪੁਨੂੰ ਮਜਾਰਾ ਥਾਣਾ ਸਿਟੀ ਨਵਾਂਸ਼ਹਿਰ, ਸੋਨਮ ਦੇਵੀ ਪਤਨੀ ਲਵਕੁਸ਼ ਉਰਫ ਲਵਦਾਸ ਵਾਸੀ ਨੇੜੇ ਆਹਲੂਵਾਲੀਆ ਫਾਰਮ ਮਹਾਲੋ ਥਾਣਾ ਸਿਟੀ ਨਵਾਂਸ਼ਹਿਰ ਨੂੰ ਕਾਬੂ ਕੀਤਾ | ਦੌਰਾਨੇ ਤਫਤੀਸ਼ ਸਾਹਮਣੇ ਆਇਆ ਕਿ ਸੋਨਮ ਜੋ ਮਿ੍ਤਕ ਰਵਿੰਦਰ ਸੋਬਤੀ ਦੇ ਘਰ ਕੰਮ ਕਰਦੀ ਸੀ, ਸੋਨਮ ਨੇ ਆਪਣੇ ਜੀਜੇ ਸੁਰਜੀਤ ਸਿੰਘ ਉਰਫ ਜੱਸੀ ਨੂੰ ਦੱਸਿਆ ਸੀ ਕਿ ਰਵਿੰਦਰ ਸੋਬਤੀ ਉਸਨੂੰ ਫਿਜੀਕਲ ਸਬੰਧ ਬਣਾਉਣ ਲਈ ਤੰਗ ਪ੍ਰੇਸ਼ਾਨ ਕਰਦਾ ਹੈ, ਜਿਸ 'ਤੇ ਵਾਰਦਾਤ ਤੋਂ 2 ਦਿਨ ਪਹਿਲਾਂ ਸੁਰਜੀਤ ਸਿੰਘ ਉਰਫ ਜੱਸੀ ਨੇ ਆਪਣੀ ਸਾਲੀ ਸੋਨਮ ਨੂੰ ਤੰਗ ਪ੍ਰੇਸ਼ਾਨ ਕਰਨ ਸਬੰਧੀ ਰਵਿੰਦਰ ਸੋਬਤੀ ਨਾਲ ਗੱਲਬਾਤ ਕੀਤੀ, ਜਿਸ 'ਤੇ ਰਵਿੰਦਰ ਸੋਬਤੀ ਨੇ ਉਸਨੂੰ ਧਮਕੀ ਦਿੱਤੀ | ਜਿਸ 'ਤੇ ਸੁਰਜੀਤ ਸਿੰਘ ਉਰਫ ਜੱਸੀ ਦਾ ਰਵਿੰਦਰ ਸੋਬਤੀ ਨਾਲ ਝਗੜਾ ਹੋ ਗਿਆ | ਇਸੇ ਰੰਜਿਸ਼ ਕਰਕੇ ਇਨ੍ਹਾਂ ਨੇ ਪਲਾਨਿੰਗ ਕੀਤੀ | ਫਿਰ ਇਨ੍ਹਾਂ ਨੇ ਪਲਾਨਿੰਗ ਮੁਤਾਬਿਕ ਰਵਿੰਦਰ ਸੋਬਤੀ ਨੂੰ ਸੱਦਿਆ ਅਤੇ ਇਸਨੂੰ ਮਾਰ ਕੇ ਬਲਾਚੌਰ ਲਿਜਾ ਕੇ ਇਸ ਦੀ ਗੱਡੀ 'ਤੇ ਅਤੇ ਇਸ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ ਤੇ ਬਲਾਚੌਰ ਹਲਕੇ 'ਚ ਕਾਂਗਰਸ ਰਹੀ ਭਾਰੂ ਅਗਲੀ ਖ਼ਬਰ ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ 'ਚ ਖੇਡ ਮੇਲਾ ਕਰਵਾਇਆ <br/>
Ad Position 24