28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਚੌਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਏ ਸਾਹਮਣੇ

Ad Position 21
No active advertisement
ਅਜੀਤ ਡੈਸਕ 18-12-2025
ਬਲਾਚੌਰ, 17 ਦਸੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਪਿਛਲੇ ਦਿਨੀਂ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ | ਬਲਾਚੌਰ ਜ਼ਿਲ੍ਹਾ ਪ੍ਰੀਸ਼ਦ ਦੇ 3 ਜ਼ੋਨਾਂ ਵਿਚੋਂ 2 ਕਾਂਗਰਸ ਅਤੇ 1 ਸੀਟ ਆਪ ਨੂੰ ਪ੍ਰਾਪਤ ਹੋਈ | ਪੰਚਾਇਤ ਸੰਮਤੀ ਦੇ 17 ਜ਼ੋਨਾਂ ਵਿਚੋਂ 8 ਕਾਂਗਰਸ ਨੂੰ , 3 ਆਪ ਨੂੰ , 1 ਬਸਪਾ ਨੂੰ , 4 ਸ਼੍ਰੋਮਣੀ ਅਕਾਲੀ ਦਲ ਨੂੰ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ | ਪੋਜੇਵਾਲ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਫਸਵਾਂ ਮੁਕਾਬਲਾ ਸ਼ੋ੍ਰਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਅਸ਼ੋਕ ਨਾਨੋਵਾਲੀਆ, ਆਪ ਦੇ ਕਰਨਵੀਰ ਕਟਾਰੀਆ ਆਜ਼ਾਦ ਉਮੀਦਵਾਰ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਅਤੇ ਕਾਂਗਰਸ ਦੇ ਚੌਧਰੀ ਤਰਸੇਮ ਲਾਲ ਵਿਚਕਾਰ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨਵੀਰ ਕਟਾਰੀਆ ਵਲੋਂ ਜਿੱਤ ਪ੍ਰਾਪਤ ਕੀਤੀ ਗਈ | ਇਸੇ ਤਰਾਂ ਹੀ ਜ਼ਿਲ੍ਹਾ ਪ੍ਰੀਸ਼ਦ ਰੱਤੇਵਾਲ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਅਮਨਦੀਪ ਕੌਰ ਪਤਨੀ ਸਾਬਕਾ ਚੇਅਰਮੈਨ ਵਿਜੇ ਮੋਹਨ ਪਿੰਡ ਟਕਾਰਲਾ ਜੇਤੂ ਰਹੀ ਅਤੇ ਰੱਤੇਵਾਲ ਬਲਾਕ ਸੰਮਤੀ ਜ਼ੋਨ ਦੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਉਮੀਦਵਾਰ ਰਾਜੀਵ ਕੁਮਾਰ ਨੇ ਜਿੱਤ ਹਾਸਲ ਕੀਤੀ ਜਦਕਿ ਟਕਾਰਲਾ ਸੰਮਤੀ ਜ਼ੋਨ ਤੋਂ ਆਪ ਉਮੀਦਵਾਰ ਚਰਨਜੀਤ ਭਾਟੀਆ ਜੇਤੂ ਰਹੇ | ਆਦੋਆਣਾ ਤੋਂ ਆਪ ਉਮੀਦਵਾਰ ਕੁਲਵਿੰਦਰ ਕੁਮਾਰ, ਥੋਪੀਆ ਤੋ ਸਾਂਝੇ ਗੱਠਜੋੜ ਦੀ ਉਮੀਦਵਾਰ ਸਰੋਜ ਬਾਲਾ, ਭਰਥਲਾ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਮਹਿੰਦਰ ਪਾਲ, ਮਾਲੇਵਾਲ ਤੋਂ ਕਾਂਗਰਸੀ ਉਮੀਦਵਾਰ ਬਿਮਲਾ ਦੇਵੀ, ਗਹੂੰਣ ਤੋਂ ਸ਼ੋ੍ਰਮਣੀ ਅਕਾਲੀ ਦਲ-ਬਸਪਾ ਉਮੀਦਵਾਰ ਸੁਰਿੰਦਰ ਕੌਰ, ਟੌਸਾਂ ਜ਼ੋਨ ਤੋਂ ਅਵਤਾਰ ਸਿੰਘ ਟੌਸਾਂ, ਰੈਲਮਾਜਰਾ ਤੋਂ ਵੰਧਨਾ ਪਤਨੀ ਚੌਧਰੀ ਗੁਰਪ੍ਰੀਤ ਗੁੱਜਰ ਸ਼ੋ੍ਰਮਣੀ ਅਕਾਲੀ ਦਲ-ਬਸਪਾ ਉਮੀਦਵਾਰ, ਕਾਠਗੜ੍ਹ ਤੋਂ ਕਾਂਗਰਸੀ ਉਮੀਦਵਾਰ ਸੁਰੇਸ਼ ਕੁਮਾਰ ਪੈਨੀ ਭਲਵਾਨ, ਸੁੱਧਾ ਮਾਜਰਾ ਤੋਂ ਨਾਨਕ ਸਿੰਘ ਜੰਡੀ ਕਾਂਗਰਸ ਪਾਰਟੀ ਜੇਤੂ ਰਹੇ, ਕੰਗਣਾ ਬੇਟ ਤੋਂ ਆਪ ਉਮੀਦਵਾਰ ਸੈਕਟਰੀ ਰਣਵੀਰ ਸਿੰਘ ਧਾਲੀਵਾਲ ਜੱਟਪੁਰ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ | ਇਸੇ ਤਰਾਂ ਹੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗੜੀ ਕਾਨੂੰਗੋ ਵਿਖੇ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਪਤਨੀ ਮੋਹਣ ਲਾਲ ਸੰਧੂ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਸੌਨਾ ਵਿਖੇ ਸੱਤ ਦਿਨਾ ਐਨ. ਐਸ. ਐਸ. ਕੈਂਪ ਸ਼ੁਰੂ ਅਗਲੀ ਖ਼ਬਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ ਤੇ ਬਲਾਚੌਰ ਹਲਕੇ 'ਚ ਕਾਂਗਰਸ ਰਹੀ ਭਾਰੂ
Ad Position 24