28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸਰਕਾਰੀ ਸਕੂਲ ਸੌਨਾ ਵਿਖੇ ਸੱਤ ਦਿਨਾ ਐਨ. ਐਸ. ਐਸ. ਕੈਂਪ ਸ਼ੁਰੂ

Ad Position 21
No active advertisement
ਅਜੀਤ ਡੈਸਕ 18-12-2025
ਨਵਾਂਸ਼ਹਿਰ, 17 ਦਸੰਬਰ (ਜਸਬੀਰ ਸਿੰਘ ਨੂਰਪੁਰ)-ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੁਕਮਾਂ ਅਨੁਸਾਰ ਬੀ. ਐਲ. ਐਮ ਗਰਲਜ਼ ਕਾਲਜ ਨਵਾਂਸ਼ਹਿਰ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੌਨਾ ਵਿਖੇ ਪਿ੍ੰਸੀਪਲ ਮੈਡਮ ਤਰਨਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲ 'ਚ ਸੱਤ ਦਿਨਾ ਐੱਨ. ਐੱਸ. ਐੱਸ ਕੈਂਪ ਲਗਾਇਆ ਗਿਆ | ਕੈਂਪ ਦੇ ਉਦਘਾਟਨ ਸਮੇਂ ਸਰਪੰਚ ਸਿਮਰ ਕੌਰ ਜੌਹਲ, ਪੰਚਾਇਤ ਮੈਂਬਰ ਹਰਬੰਸ ਸਿੰਘ, ਨਰਿੰਦਰ ਕੌਰ, ਗੁਰਮੀਤ ਕੌਰ, ਸੁਖਵਿੰਦਰ ਕੌਰ ਕਮੇਟੀ ਮੈਂਬਰ ਗੁਰਬਖਸ਼ ਸਿੰਘ ਜੌਹਲ, ਬਲਵੀਰ ਸਿੰਘ, ਗੁਰਪਾਲ ਸਿੰਘ, ਹਰਵਿੰਦਰ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੌਨਾ ਦੇ ਮੁੱਖ ਅਧਿਆਪਕ ਰੋਮੀਲਾ ਕੁਮਾਰੀ, ਮੈਡਮ ਮਨਜੀਤ ਕੌਰ, ਮੈਡਮ ਹਰਵਿੰਦਰ ਕੌਰ, ਕਾਲਜ ਦੇ ਪਿ੍ੰਸੀਪਲ ਤਰਨਪ੍ਰੀਤ ਕੌਰ ਵਾਲਿਆ, ਐਨ. ਐਸ. ਐਸ ਇੰਚਾਰਜ ਮੈਡਮ ਹਰਦੀਪ ਕੌਰ ਸੈਣੀ ਅਤੇ ਮਨੋਜ ਕੰਡਾ ਮੌਜੂਦ ਰਹੇ | ਇਸ ਮੌਕੇ 'ਤੇ ਕੈਂਪ ਦੀ ਸ਼ੁਰੂਆਤ ਕਰਦੇ ਹੋਏ ਆਰਟ ਆਫ ਲਿਵਿੰਗ ਦੇ ਟੀਚਰ ਮਨੋਜ ਕੰਡਾ ਨੇ ਦੱਸਿਆ ਕਿ ਮਾਨਸਿਕ ਸਫਾਈ ਬਹੁਤ ਜ਼ਰੂਰੀ ਹੈ | ਜਿਸ ਤਰ੍ਹਾਂ ਸਰੀਰਕ ਸਿਹਤ ਲਈ ਨਿੱਜੀ ਸਫਾਈ ਜ਼ਰੂਰੀ ਹੈ, ਉਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਮਾਨਸਿਕ ਸਫਾਈ ਮਹੱਤਵਪੂਰਨ ਹੈ | ਉਹਨਾਂ ਨੇ ਧਿਆਨ ਦੇ ਤਿੰਨ ਮਹੱਤਵਪੂਰਨ ਰੂਲ ਦੱਸੇ ਜਿਹਨਾਂ ਦੀ ਮਦਦ ਨਾਲ ਮਨ ਨੂੰ ਸ਼ਾਂਤ ਕੀਤਾ ਜਾਂਦਾ ਹੈ | ਇਸ ਮੌਕੇ 'ਤੇ ਪਿ੍ੰਸੀਪਲ ਤਰਨਪ੍ਰੀਤ ਕੌਰ ਵਾਲੀਆ ਨੇ ਐਨ. ਐਸ. ਐਸ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡਾ ਸਮਾਜਿਕ ਸੇਵਾ ਪ੍ਰਤੀ ਸਮਰਪਣ ਸਾਡੀ ਸੰਸਥਾ ਲਈ ਮਾਣ ਵਾਲੀ ਗੱਲ ਹੈ | ਸਫਾਈ ਮੁਹਿੰਮ 'ਚ ਤੁਹਾਡੇ ਯਤਨਾਂ ਨੇ ਸਾਡੇ ਆਲੇ ਦੁਆਲੇ ਦੇ ਮਾਹੌਲ 'ਤੇ ਬਹੁਤ ਮਹੱਤਵਪੂਰਨ ਪ੍ਰਭਾਵ ਪਾਇਆ ਹੈ | ਉਹਨਾਂ ਕਿਹਾ ਕਿ ਵੱਖ-ਵੱਖ ਐਨ.ਐਸ.ਐਸ ਪ੍ਰੋਗਰਾਮਾਂ 'ਚ ਤੁਹਾਡੀ ਭਾਗੀਦਾਰੀ ਮਿਸਾਲੀ ਰਹੀ ਹੈ, ਜੋ ਤੁਹਾਡੀ ਲੀਡਰਸ਼ਿਪ ਤੇ ਟੀਮ ਵਰਕ ਨੂੰ ਦਰਸਾਉਂਦੀ ਹੈ | ਤੁਹਾਡੀ ਐੱਨ.ਐੱਸ.ਐੱਸ ਯੂਨਿਟ ਵਿਚ ਹੋ ਰਹੀ ਮਿਹਨਤ ਲਈ ਮੈਂ ਸੱਚਮੁੱਚ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਤੁਹਾਡੇ ਯਤਨਾਂ ਨਾਲ ਐੱਨ.ਐੱਸ.ਐੱਸ ਯੂਨਿਟ ਨੇ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਕੀਤਾ ਹੈ | ਇਸ ਕੈਂਪ ਦੌਰਾਨ ਪਿੰਡ ਵਿਚ ਸਫਾਈ ਅਭਿਆਨ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਵੀ ਸੇਵਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਬਲਾਚੌਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਏ ਸਾਹਮਣੇ
Ad Position 24