ਘੁੰਮਣਾਂ, 18 ਦਸੰਬਰ (ਮਹਿੰਦਰਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਕੁਲਥਮ ਜ਼ੋਨ ਤੋਂ ਕਾਗਰਸ ਪਾਰਟੀ ਦੇ ਜੇਤੂ ਉਮੀਦਵਾਰ ਬਿਮਲਾ ਦੇਵੀ ਪਤਨੀ ਕਮਲਜੀਤ ਬੰਗਾ ਵੱਲੋ ਬੰਗਾ ਹਲਕੇ ਦੇ ਸਮੁੱਚੇ ਵੋਟਰਾਂ ਤੇ ਹਾਈਕਮਾਡ ਕਾਗਰਸ ਦਾ ਧੰਨਵਾਦ ਕੀਤਾ | ਉਨ੍ਹਾ ਕਿਹਾ ਕਿ ਜਿਸ ਤਰ੍ਹਾਂ ਵੋਟਰਾਂ ਸਪੋਰਟਰਾਂ ਤੇ ਬੰਗਾ ਹਲਕੇ 'ਚ ਸ਼ਾਤੀ ਬਣਾਈ ਰੱਖੀ ਹੈ, ਇਹ ਇੱਕ ਚੰਗੇ ਨਾਗਰਿਕ ਦੀ ਨਿਸ਼ਾਨੀ ਹੈ | ਵੋਟਾਂ ਅਉਦੀਆਂ-ਜਾਦੀਆਂ ਰਹਿੰਦੀਆਂ ਹਨ, ਭਾਈਚਾਰਕ ਸਾਂਝ ਜ਼ਰੂਰੀ ਹੈ | ਕਿਹਾ ਵੋਟਰਾਂ ਵੱਲੋ ਦਿੱਤੀ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਗੇ |