ਨਵਾਂਸ਼ਹਿਰ, 18 ਦਸੰਬਰ (ਜਸਬੀਰ ਸਿੰਘ ਨੂਰਪੁਰ)-ਡਿਜ਼ਾਇਨ ਬਾਕਸਡ ਕੰਪਨੀ ਦੇ ਸੰਸਥਾਪਕ ਦੇਸ਼ ਦੇ ਪ੍ਰਸਿੱਧ ਚੋਣ ਰਣਨੀਤੀਕਾਰ ਨਰੇਸ਼ ਅਰੋੜਾ ਆਪਣੇ ਪਰਿਵਾਰ ਸਮੇਤ ਹਾਲ ਹੀ 'ਚ ਦਿੱਲੀ ਵਿੱਚ ਵਿਸ਼ਵ ਪ੍ਰਸਿੱਧ ਫੁਟਬਾਲਰ ਲਿਓਨੇਲ ਮੈਸੀ ਨਾਲ ਮਿਲੇ | ਇਸ ਮੁਲਾਕਾਤ ਦੌਰਾਨ ਮੈਸੀ ਦੇ ਨਾਲ ਉਨ੍ਹਾਂ ਦੇ ਇੰਟਰ ਮਾਇਮੀ ਕਲੱਬ ਦੇ ਸਾਥੀ ਖਿਡਾਰੀ ਲੁਈਸ ਸੁਆਰੇਜ਼ ਅਤੇ ਰੋਡਰੀਗੋ ਡੇ ਪੌਲ ਵੀ ਮੌਜੂਦ ਸਨ | ਇਸ ਮੌਕੇ 'ਤੇ ਨਰੇਸ਼ ਅਰੋੜਾ ਵੱਲੋਂ ਲਿਓਨੇਲ ਮੈਸੀ ਦੇ ਸਨਮਾਨ ਵਿੱਚ ਖਾਸ ਤੌਰ 'ਤੇ ਇੱਕ ਵੱਡਾ ਅਤੇ ਸੁੰਦਰ ਕੇਕ ਤਿਆਰ ਕਰਵਾਇਆ ਗਿਆ, ਜੋ ਮੈਸੀ ਨੂੰ ਬਹੁਤ ਪਸੰਦ ਆਇਆ | ਮੈਸੀ ਦੇ ਨਾਲ ਆਏ ਹੋਰ ਦੋਵੇਂ ਖਿਡਾਰੀਆਂ ਨੇ ਵੀ ਕੇਕ ਅਤੇ ਇਸ ਗਰਮਜੋਸ਼ੀ ਭਰੇ ਸਵਾਗਤ ਦੀ ਖੂਬ ਪ੍ਰਸ਼ੰਸਾ ਕੀਤੀ | ਇਹ ਮੁਲਾਕਾਤ ਪੂਰੀ ਤਰ੍ਹਾਂ ਨਿੱਜੀ ਰਹੀ, ਜਿਸ ਦੌਰਾਨ ਨਰੇਸ਼ ਅਰੋੜਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਮੈਸੀ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸਮਾਂ ਬਿਤਾਇਆ ਅਤੇ ਆਪਸੀ ਗੱਲਬਾਤ ਕੀਤੀ |