22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਡਰੱਗ ਮਨੀ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

Ad Position 21
No active advertisement
ਅਜੀਤ ਡੈਸਕ 19-12-2025
ਰਾਹੋਂ, 18 ਦਸੰਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਪੁਲਿਸ ਗਸ਼ਤ ਕਰਦੀ ਹੋਈ ਰਾਹੋਂ ਤੋਂ ਘੱਕੇਵਾਲ ਹੈੱਡ ਤੋਂ ਹੁੰਦੇ ਹੋਏ ਭਾਰਟਾ ਕਲਾਂ ਵੱਲ ਜਾ ਰਹੀ ਸੀ ਤਾਂ ਉੱਥੇ ਗੁਰੂ ਨਾਨਕਪੁਰਾ ਚੌਂਕ ਕੋਲ ਹੀ ਚਿੱਟੇ ਰੰਗ ਦੀ ਮਾਰੂਤੀ ਆਉਂਦੀ ਦਿਖਾਈ ਦਿੱਤੀ, ਸ਼ੱਕ ਦੇ ਤੌਰ 'ਤੇ ਜਦ ਪੁੱਛਗਿੱਛ ਕਰਨ ਦੀ ਕੋਸ਼ਸ਼ਿ ਕੀਤੀ ਤਾਂ ਉਸ ਵਿਅਕਤੀ ਨੇ ਗੱਡੀ ਨੂੰ ਇਕਦਮ ਸੱਜੇ ਪਾਸੇ ਵੱਲ ਲਿੰਕ ਸੜਕ ਵੱਲ ਮੋੜਦੇ ਸਾਰ ਕਾਰ ਰੁਕ ਗਈ, ਕਾਰ ਚਾਲਕ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਵਲੋਂ ਉਸ ਨੂੰ ਫੜ ਲਿਆ ਗਿਆ ਤੇ ਤਲਾਸ਼ੀ ਦੌਰਾਨ ਉਸ ਕੋਲੋਂ 20 ਨਸ਼ੀਲੀਆਂ ਗੋਲੀਆਂ, 44450 ਰੁਪਏ ਬਰਾਮਦ ਹੋਏ ਅਤੇ ਜਦ ਕਾਰ ਦੇ ਪੇਪਰਾਂ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਕਾਰ ਚਾਲਕ ਸਹੀ ਜਵਾਬ ਨਹੀਂ ਦੇ ਪਾਇਆ ਤੇ ਉਸ ਨੂੰ ਰਾਹੋਂ ਪੁਲਿਸ ਵੱਲੋਂ ਗਿ੍ਫ਼ਤਾਰ ਕਰ ਲਿਆ ਗਿਆ | ਥਾਣਾ ਮੁੱਖੀ ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਕਥਿਤ ਦੋਸ਼ੀ ਦੀ ਪਹਿਚਾਣ ਅਮਨਜੀਤ ਸਿੰਘ ਉਰਫ਼ ਅਮਨ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਕੰਗ ਥਾਣਾ ਰਾਹੋਂ ਵਜੋਂ ਹੋਈ ਅਤੇ ਉਸ ਤੋਂ ਪੁੱਛਗਿੱਛ ਦੌਰਾਨ ਦੂਜੇ ਨਾਮਜ਼ਦ ਦੀ ਪਹਿਚਾਣ ਨਵਕਵਲ ਪੁੱਤਰ ਸਵਰਨ ਸਿੰਘ ਵਾਸੀ ਗੜ੍ਹੀ ਭਾਰਟੀ ਥਾਣਾ ਰਾਹੋਂ ਵਜੋਂ ਹੋਈ | ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਨੇ ਅੱਗੇ ਆਖਿਆ ਕਿ ਕਥਿਤ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਗਈ ਹੈ ਅਤੇ ਮਾਣਯੋਗ ਅਦਾਲਤ ਤੋਂ ਰਿਮਾਂਡ ਹਾਸਿਲ ਕਰਕੇ ਹੋਰ ਤਫ਼ਤੀਸ਼ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਨਵਾਂਗਰਾਂ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਅਗਲੀ ਖ਼ਬਰ ਚੋਣ ਰਣਨੀਤੀਕਾਰ ਨਰੇਸ਼ ਅਰੋੜਾ ਦੀ ਵਿਸ਼ਵ ਪ੍ਰਸਿੱਧ ਫੁੱਟਬਾਲਰ ਲਿਓਨੇਲ ਮੈਸੀ ਨਾਲ ਵਿਸ਼ੇਸ਼ ਮੁਲਾਕਾਤ
Ad Position 24