22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਅਮਰੀਕਾ 'ਚ ਨਵਾਂਗਰਾਂ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

Ad Position 21
No active advertisement
ਅਜੀਤ ਡੈਸਕ 19-12-2025
ਪੋਜੇਵਾਲ ਸਰਾਂ, 18 ਦਸੰਬਰ (ਨਵਾਂਗਰਾਂਈ)-ਪਿੰਡ ਨਵਾਂਗਰਾਂ ਦੇ ਨੌਜਵਾਨ ਦੀ ਅਮਰੀਕਾ ਵਿਖੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਮਿ੍ਤਕ ਨੌਜਵਾਨ ਦੇ ਪਿਤਾ ਧਰਮ ਪਾਲ ਨੇ ਦੱਸਿਆ ਕਿ ਉਸ ਦੇ ਪੁੱਤਰ ਲਖਵਿੰਦਰ ਸਿੰਘ ਰੌਕੀ ਉਮਰ 36 ਸਾਲ ਦੀ ਬੀਤੇ ਕੱਲ ਅਮਰੀਕਾ ਦੇ ਸਹਿਰ ਓਹਾਈਓ ਵਿਖੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲਖਵਿੰਦਰ ਸਿੰਘ ਰੌਕੀ ਬੀਤੇ ਕੱਲ ਆਪਣੇ ਕੰਮ ਤੋਂ ਆਪਣਾ ਟਰਾਲਾ ਖੜ੍ਹਾ ਕਰਕੇ ਆਪਣੇ ਘਰ ਨੂੰ ਵਾਪਿਸ ਜਾ ਰਿਹਾ ਸੀ ਤੇ ਜਿਉਂ ਹੀ ਉਹ ਆਪਣਾ ਟਰਾਲਾ ਖੜਾ ਕਰਕੇ ਵਾਪਿਸ ਮੁੜਨ ਲੱਗਿਆ ਤਾਂ ਪਿੱਛਿਓ ਕਿਸੇ ਵਾਹਨ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਉਸ ਦੀ ਮੌਤ ਹੋ ਗਈ | ਇਸ ਸਬੰਧੀ ਇਹ ਜਾਣਕਾਰੀ ਲਖਵਿੰਦਰ ਸਿੰਘ ਦੇ ਛੋਟੇ ਭਰਾ ਜਸਵਿੰਦਰ ਸਿੰਘ ਜੋ ਕਿ ਅਮਰੀਕਾ ਵਿੱਚ ਹੀ ਹੈ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਦਿੱਤੀ | ਲਖਵਿੰਦਰ ਸਿੰਘ ਰੌਕੀ 2016 ਵਿੱਚ ਅਮਰੀਕਾ ਗਿਆ ਸੀ ਅੱਜ-ਕੱਲ ਉਹ ਅਮਰੀਕਾ ਦਾ ਸਿਟੀਜਨ ਹੈ | ਉਸ ਦੇ ਪਿਤਾ ਨੇ ਦੱਸਿਆ ਕਿ 2016 ਤੋਂ ਬਾਅਦ ਰੌਕੀ ਇੱਕ ਵਾਰ ਵੀ ਭਾਰਤ ਨਹੀਂ ਆਇਆ | ਲਖਵਿੰਦਰ ਸਿੰਘ ਦੇ ਦੋ ਬੇਟੀਆਂ ਅਤੇ ਇੱਕ ਪੁੱਤਰ ਵੀ ਹੈ ਬੱਚੇ ਛੋਟੇ ਹਨ | ਪਿੰਡ ਨਵਾਂਗਰਾ ਵਿਖੇ ਰੌਕੀ ਦੇ ਮਾਤਾ-ਪਿਤਾ ਤੇ ਭੈਣ ਰਹਿੰਦੇ ਹਨ | ਲਖਵਿੰਦਰ ਸਿੰਘ ਰੌਕੀ ਦੀ ਮਿ੍ਤਕ ਦੇਹ ਭਾਰਤ ਲਿਆਦੀਂ ਜਾਵੇਗੀ ਜਾਂ ਅਮਰੀਕਾ ਵਿੱਚ ਹੀ ਸੰਸਕਾਰ ਕੀਤਾ ਜਾਵੇਗਾ, ਇਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ | ਲਖਵਿੰਦਰ ਸਿੰਘ ਰੌਕੀ ਨਵਾਂਗਰਾਂ ਦੀ ਮੌਤ 'ਤੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਤੇ ਹਰ ਇੱਕ ਨੇ ਰੌਕੀ ਦੀ ਮੌਤ ਸੁਣ ਕੇ ਬਹੁਤ ਹੀ ਦੁੱਖ ਮਨਾਇਆ | ਪਿੰਡ ਨਵਾਂਗਰਾਂ ਵਿਖੇ ਪਰਿਵਾਰਕ ਮੈਂਬਰਾਂ ਨਾਲ ਲੋਕੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ | ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ |
Ad Position 22
No active advertisement
ਪਿਛਲੀ ਖ਼ਬਰ ਮੇਰੀ ਜਿੱਤ ਦਾ ਸਿਹਰਾ ਮਿਹਨਤੀ ਵਰਕਰਾਂ ਸਿਰ -ਗੁਰਦੀਪ ਕੌਰ ਅਗਲੀ ਖ਼ਬਰ ਡਰੱਗ ਮਨੀ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
Ad Position 24