ਬਹਿਰਾਮ, 18 ਦਸੰਬਰ (ਸਰਬਜੀਤ ਸਿੰਘ ਰਾਣਾ)-ਅਸੀਂ ਉਨ੍ਹਾਂ ਸਾਰੇ ਵੋਟਰਾਂ ਅਤੇ ਸਪੋਟਰਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੁਲਥਮ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਬਿਮਲਾ ਬੰਗਾ ਨੂੰ ਜਿੱਤ ਦਿਵਾਈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਧਰਮ ਸਿੰਘ ਜੱਸੋਮਜਾਰਾ ਨੇ ਇਥੇ ਬੀਬੀ ਬਿਮਲਾ ਦੇਵੀ ਦੀ ਜਿੱਤ ਉਪਰੰਤ ਸਭਨਾਂ ਦਾ ਧੰਨਵਾਦ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਾਬਕਾ ਜ਼ਿਲ੍ਹਾਂ ਪ੍ਰੀਸ਼ਦ ਮੈਂਬਰ ਤੇ ਸੀਨੀਅਰ ਆਗੂ ਕਮਲਜੀਤ ਬੰਗਾ ਸਦਾ ਲੋਕਾਂ ਦੇ ਦੁੱਖ-ਸੁੱਖ 'ਚ ਭਾਈਵਾਲ ਰਹੇ ਹਨ ਅਤੇ ਅੱਗੋਂ ਵੀ ਹਾਜ਼ਰ ਰਹਿਣਗੇ | ਇਸ ਮੌਕੇ 'ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਧਰਮ ਸਿੰਘ ਜੱਸੋਮਜਾਰਾ, ਰਜਿੰਦਰ ਸ਼ਰਮਾ ਜ਼ਿਲ੍ਹਾ ਉੱਪ ਪ੍ਰਧਾਨ, ਚੌਧਰੀ ਮੀਨਾ ਸੂੰਢ, ਹਰਭਜਨ ਸਿੰਘ ਭਰੋਲੀ, ਹਰਬੰਤ ਸਿੰਘ ਸਾਬਕਾ ਚੇਅਰਮੈਨ, ਰਜਨੀ ਸ਼ਰਮਾ, ਅਮਰਜੀਤ ਕਲਸੀ, ਸਤਪਾਲ ਪੰਚ, ਸੇਵਾ ਸਿੰਘ, ਜੋਗਿੰਦਰ ਰਾਮ ਸਾਬਕਾ ਪੰਚ, ਮੁਹੰਮਦ ਰਫ਼ੀਕ, ਮਨਜੀਤ ਕੌਰ ਪੰਚ, ਮੋਹਨ ਲਾਲ ਆਦਿ ਸਮੂਹ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ |