ਕਾਠਗੜ੍ਹ, 18 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਚਾਹਲ ਜੱਟਾਂ ਤੋਂ ਸਰਪੰਚ ਹਰਵਿੰਦਰ ਸਿੰਘ ਚਾਹਲ ਦੀ ਧਰਮਪਤਨੀ ਬੀਬੀ ਸੁਖਜੀਤ ਕੌਰ ਚਾਹਲ ਨੂੰ ਜ਼ਿਲ੍ਹਾਂ ਪ੍ਰੀਸ਼ਦ ਚੋਣਾਂ 'ਚ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ | ਜਿੰਨਾਂ ਨੂੰ 6260 ਵੋਟਾਂ ਮਿਲੀਆਂ ਸਨ ਅਤੇ ਉਹ ਤੀਜੇ ਨੰਬਰ 'ਤੇ ਰਹੇ ਹਨ | ਬੇਸੱਕ ਉਹ ਗੜ੍ਹੀ ਜ਼ੋਨ ਤੋਂ ਜ਼ਿਲ੍ਹਾਂ ਪ੍ਰੀਸ਼ਦ ਦੀ ਚੋਣ ਹਾਰ ਗਏ, ਪਰ ਫਿਰ ਵੀ ਬੀਬੀ ਸੁਖਜੀਤ ਕੌਰ ਚਾਹਲ ਨੇ ਆਪਣੇ ਸਾਰੇ ਵੋਟਰਾਂ ਦਾ ਤੇ ਸਪੋਟਰਾਂ ਦਾ ਤਹਿਦਿਲੋ ਧੰਨਵਾਦ ਕੀਤਾ ਤੇ ਕਿਹਾ ਕਿ ਹਾਰ-ਜਿੱਤ ਤਾਂ ਜਿੰਦਗੀ ਦਾ ਇੱਕ ਹਿੱਸਾ ਹੈ | ਲੇਕਿਨ ਸਾਨੂੰ ਆਪਸ ਵਿੱਚ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ |