ਬੰਗਾ, 18 ਦਸੰਬਰ (ਧਰਮਵੀਰ ਪਾਲ)-ਵਿਵੇਕ ਵਿਕਾਸ ਲਹਿਰ ਪੰਜਾਬ ਦੇ ਮੁੱਖ ਦਫ਼ਤਰ ਬੰਗਾ ਵੱਲੋਂ ਗਿਆਨ ਵੰਡਣ ਦੀ ਮੁਹਿੰਮ ਮੁਫ਼ਤ ਪੁਸਤਕਾਂ ਰਾਹੀਂ ਸ਼ੁਰੂ ਕੀਤੀ ਹੋਈ ਹੈ | ਇਸ ਲੜ੍ਹੀ ਤਹਿਤ ਸੰਸਥਾ ਵਲੋਂ ਪੰਦਰਵਾਂ ਸਮਾਗਮ ਪਿੰਡ ਹੀਉਂ ਵਿਖੇ ਕੀਤਾ ਗਿਆ | ਇਸ ਮੌਕੇ ਇੰਜੀ. ਜਸਵੀਰ ਸਿੰਘ ਮੋਰੋਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਤਾਬਾਂ ਵੰਡਣ ਦਾ ਸਿਲਸਿਲਾ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ ਕਰਕੇ ਜਨਵਰੀ 2025 ਨੂੰ ਬੇਗੋਵਾਲ ਤੋਂ ਸ਼ੁਰੂ ਕੀਤਾ ਗਿਆ ਸੀ | ਚਾਲੂ ਸਾਲ ਦੌਰਾਨ ਬਾਰਾਂ ਪ੍ਰੋਗਰਾਮ ਕਰਨ ਦਾ ਟੀਚਾ ਮਿੱਥਿਆ ਸੀ, ਐਪਰ ਇਹ ਪੰਦਰਵਾਂ ਕਿਤਾਬ ਵੰਡ ਸਮਾਗਮ ਕਰ ਰਹੇ ਹਾਂ ਵਿਵੇਕ ਵਿਕਾਸ ਲਹਿਰ ਪੰਜਾਬ ਰਾਹੀਂ ਪੁਸਤਕ ਸਭਿਆਚਾਰ ਸਿਰਜਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ | ਡਿਜਿਟਲ ਜ਼ਮਾਨੇ ਵਿੱਚ ਵੀ ਕਿਤਾਬਾਂ ਦੀ ਅਹਿਮੀਅਤ ਬਣੀ ਹੋਈ ਹੈ ਤੇ ਰਹੇਗੀ | ਇਸ ਮੌਕੇ ਹਰੀਬਿਲਾਸ ਹੀਉਂ ਨੇ ਬੱਚਿਆਂ ਨੂੰ ਮੋਬਾਇਲ ਦੀ ਯੋਗ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਨੂੰ ਬਾਜ਼ਾਰੀ ਖਾਣਿਆਂ ਦੇ ਬੁਰੇ ਪ੍ਰਭਾਵ ਬਾਰੇ ਵੀ ਸੁਚੇਤ ਕੀਤਾ | ਇਸ ਸਮੇਂ ਮਾਈਕਲ ਪੁੰਨ, ਹਰਪ੍ਰੀਤ ਕੌਰ ਸਾਇੰਸ ਅਧਿਆਪਕਾ, ਹਨੀ ਆਦਿ ਹਾਜ਼ਰ ਸਨ |