ਸਾਹਲੋਂ, 18 ਦਸੰਬਰ (ਜਰਨੈਲ ਸਿੰਘ ਨਿੱਘ੍ਹਾ)-ਜ਼ਿਲ੍ਹਾਂ ਪ੍ਰੀਸ਼ਦ ਨੌਰਾ ਜ਼ੋਨ ਦੇ ਆਏ ਨਤੀਜਿਆਂ ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਦੀਪ ਸਿੰਘ ਭੰਗਲ ਨੇ ਜਿੱਤ ਪ੍ਰਾਪਤ ਕੀਤੀ ਹੈ | ਉਨਾ ਦੇ ਪਿੰਡ ਭੰਗਲ ਕਲਾਂ ਵਿਖੇ ਖੁਸ਼ੀ ਦੀ ਲਹਿਰ ਹੈ | ਉਨਾਂ ਦੇ ਪਿੰਡ ਪੁਹੰਚਣ 'ਤੇ ਪਿੰਡ ਵਾਸੀਆਂ ਨੇ ਉਨਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ੳਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਇਲਾਕੇ ਦੇ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਬਹੁਤ ਮਾਣ ਸਤਿਕਾਰ ਬਖਸ਼ਿਆ ਹੈ | ਉਨਾਂ ਨੇ ਦੱਸਿਆ ਕਿ ਮੈਨੂੰ ਮੇਰੇ ਇਲਾਕੇ ਦੇ ਵੋਟਰਾਂ ਨੇ 6609 ਵੋਟਾਂ ਪਾਈਆਂ ਅਤੇ ਮੇਰੇ ਵਿਰੋਧੀਆਂ ਵਿਚ ਆਪ ਪਾਰਟੀ ਦੇ ਨਿਸ਼ਾਨਬੀਰ ਸਿੰਘ ਨੂੰ 5523, ਬਸਪਾ ਦੇ ਸਰਬਜੀਤ ਸਿੰਘ ਜਾਫ਼ਰਪੁਰ ਨੂੰ 4586 ਅਤੇ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਖਾਰਾ ਨੂੰ 4178 ਪਾਈਆਂ | ਮੈ ਜਿੱਥੇ ਆਪਣੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦੀ ਹਾਂ ਉੱਥੇ ਸਮੂਹ ਇਲਾਕਾ ਨਿਵਾਸੀਆਂ ਦਾ ਰਿਣੀ ਹਾਂ, ਜਿਨਾਂ ਨੇ 1086 ਵੋਟਾਂ ਦੀ ਲੀਡ ਨਾਲ ਮੈਨੂੰ ਜਿਤਿਆ |