22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਉੰਕਾਰਾ ਨੰਦ ਮਹਾਰਾਜ ਦੀ ਬਰਸੀ ਨੂੰ ਸਮਰਪਿਤ ਸ਼ੋਭਾ ਯਾਤਰਾ 22 ਨੂੰ <br/>

Ad Position 21
No active advertisement
ਅਜੀਤ ਡੈਸਕ 19-12-2025
ਬਲਾਚੌਰ, 18 ਦਸੰਬਰ (ਨਰੇਸ਼ ਧੌਲ)-ਭੂਰੀਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਅਨਮੋਲ ਰਤਨ ਸਤਿਗੁਰ ਗੰਗਾ ਨੰਦ ਮਹਾਰਾਜ ਦੇ ਦੂਸਰੇ ਗੱਦੀਨਸ਼ੀਨ ਸਤਿਗੁਰ ਓਾਕਾਰਾ ਨੰਦ ਮਹਾਰਾਜ ਦੀ 34ਵੀਂ ਬਰਸੀ ਨੂੰ ਸਮਰਪਿਤ ਸ੍ਰੀ ਮਦ ਭਗਵਤ ਕਥਾ ਸਤਿਗੁਰ ਅਨੁਭਵਾ ਨੰਦ ਮਹਾਰਾਜ ਅਤੇ ਸਤਿਗੁਰ ਦਾਸਾ ਨੰਦ ਮਹਾਰਾਜ ਦੇ ਆਸ਼ੀਰਵਾਦ ਸਦਕਾ ਮੌਜੂਦਾ ਗੱਦੀ ਨਸ਼ੀਨ ਅਚਾਰੀਆ ਨਮਰਤਾ ਨੰਦ ਦੁਆਰਾ ਕੀਤੇ ਹੋਏ ਬਚਨਾਂ ਅਨੁਸਾਰ ਸਮੂਹ ਨਗਰ ਨਿਵਾਸੀ ਪਿੰਡ ਥੋਪੀਆ ਦੀਆਂ ਸੰਗਤਾਂ ਵੱਲੋਂ ਮਿਤੀ 22 ਤੋਂ 28 ਦਸੰਬਰ ਤੱਕ ਕੁਟੀਆ ਸਾਹਿਬ ਓਾਕਾਰ ਧਾਮ ਥੋਪੀਆ ਨੇੜੇ ਬਲਾਚੌਰ ਵਿਖੇ ਕਰਵਾਈ ਜਾ ਰਹੀ ਹੈ | ਕੁਟੀਆ ਸਾਹਿਬ ਓਾਕਾਰ ਧਾਮ ਥੋਪੀਆ ਵਿਖੇ ਜਾਣਕਾਰੀ ਦਿੰਦਿਆਂ ਹੋਇਆਂ ਸਮਾਗਮ ਦੇ ਸਰਪ੍ਰਸਤ ਅਤੇ ਮੌਜੂਦਾ ਗੱਦੀਨਸ਼ੀਨ ਅਚਾਰੀਆ ਨਮਰਤਾ ਨੰਦ ਮਹਾਰਾਜ ਨੇ ਦੱਸਿਆ ਕਿ ਇਹ ਕਥਾ ਪ੍ਰਸਿੱਧ ਕਥਾਵਾਚਕ ਅਤੇ ਗੁਰੂ ਦੇਵ ਮਹਾਰਾਜ ਦੇ ਬਹੁਤ ਹੀ ਪ੍ਰੇਮੀ ਸ਼ੈਲ ਮਹਾਰਾਜ ਬਿਲਾਸਪੁਰ ਵਾਲਿਆਂ ਵੱਲੋਂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਕਥਾ ਦਾ ਸਮਾਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹੋਇਆ ਕਰੇਗਾ ਅਤੇ 22 ਦਸੰਬਰ ਨੂੰ ਸਵੇਰੇ 9 ਵਜੇ ਸ਼ੋਭਾ ਯਾਤਰਾ ਵੀ ਸਜਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਮਹਾਂਯੱਗ ਵਿੱਚ ਵੱਡੀ ਗਿਣਤੀ ਵਿੱਚ ਪੂਜਨੀਕ ਮਹਾਂਪੁਰਸ਼ ਅਤੇ ਸੰਤ ਬਾਬਾ ਬਲਜਿੰਦਰ ਸਿੰਘ ਮੰਡਲੀ ਸਮੇਤ ਪਹੁੰਚ ਰਹੇ ਹਨ | ਉਨ੍ਹਾਂ ਸਾਰੀਆਂ ਸੰਗਤਾਂ ਨੂੰ ਇਸ ਮਹਾਂਯੱਗ ਵਿੱਚ ਤਨੋ, ਮਨੋ ਅਤੇ ਧਨੋਂ ਸੇਵਾ ਕਰ ਕੇ ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸਵਾਮੀ ਪਾਲਾ ਨੰਦ, ਪੰਡਿਤ ਰੌਸ਼ਨ ਸ਼ਾਸਤਰੀ, ਪ੍ਰਧਾਨ ਰਾਮ ਸਰੂਪ ਥੋਪੀਆ, ਵਾਸਦੇਵ ਬਜਾੜ, ਭਗਤ ਬਨਾਰਸੀ ਦੇਦੜ, ਰਾਜ ਕੁਮਾਰ ਬਛੌੜੀ, ਪੰਮੀ ਭਗਤ, ਵੈਦ ਰਾਮ ਪ੍ਰਕਾਸ਼ ਬਜਾੜ, ਸ਼ਾਮ ਲਾਲ ਪੀ.ਪੀ ਅਤੇ ਹੋਰ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਵਾਰਿਸ ਲਾਸ਼ ਸਿਵਲ ਹਸਪਤਾਲ ਬਲਾਚੌਰ ਵਿਖੇ ਰੱਖੀ ਅਗਲੀ ਖ਼ਬਰ ਭੰਗਲ ਕਲਾਂ 'ਚ ਖ਼ੁਸ਼ੀ ਦੀ ਲਹਿਰ
Ad Position 24