ਬਲਾਚੌਰ , 18 ਦਸੰਬਰ (ਦੀਦਾਰ ਸਿੰਘ)-ਬਲਾਚੌਰ ਥਾਣਾ ਸਿਟੀ ਬਲਾਚੌਰ ਦੇ ਮੁੱਖੀ ਬਿਕਰਮ ਸਿੰਘ ਰੌੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ ਸੜਕ ਹਾਦਸੇ ਵਿੱਚ ਸਿਰ 'ਤੇ ਸੱਟ ਲੱਗਣ ਕਾਰਨ ਇਕ ਬਜੁਰਗ ਦੀ ਮੌਤ ਹੋ ਗਈ ਸੀ, ਦੀ ਲਾਸ਼ ਸ਼ਨਾਖਤ ਲਈ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਦੀ ਮੋਰਚਰੀ ਵਿੱਚ ਰੱਖਵਾ ਦਿੱਤੀ ਹੈ | ਤਫਤੀਸ਼ ਕਰ ਰਹੇ ਏ.ਐਸ.ਆਈ ਮਨੋਹਰ ਲਾਲ ਨੇ ਦੱਸਿਆ ਕਿ ਮਿਰਤਕ ਦੀ ਉਮਰ 60 ਸਾਲ ਤੋਂ ਵੱਧ ਉਮਰ ਦੇ ਵਿਆਕਤੀ ਦੀ ਲੱਗਦੀ ਹੈ | ਉਸ ਦੀ ਜੇਬ ਵਿੱਚੋਂ ਸ਼ਨਾਖਤ ਸਬੰਧਤ ਕੋਈ ਦਸਤਾਵੇਜ ਨਹੀ ਮਿਲਿਆ | ਉਨ੍ਹਾਂ ਦੱਸਿਆ ਕਿ ਮਿ੍ਤਕ ਨੇ ਜਿਹੜੀ ਗਰਮ ਕੋਟੀ ਪਾਈ ਹੋਈ ਹੈ ਉਸ 'ਤੇ ਲਾਈਟ ਬਰਾਊਨ, ਗਾਜਰ ਰੰਗੀ, ਕਾਲੀ ਪੀਲੀ ਤੇ ਨੀਲੀ ਧਾਰੀ ਹੈ |