ਗੜ੍ਹਸ਼ੰਕਰ, 18 ਦਸੰਬਰ (ਧਾਲੀਵਾਲ)-ਗੜ੍ਹਸ਼ੰਕਰ ਦੇ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਪਨਾਮ, ਬੀਣੇਵਾਲ ਅਤੇ ਸੈਲਾ ਖ਼ੁਰਦ ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ | ਬੀਣੇਵਾਲ ਅਤੇ ਸੈਲਾ ਖ਼ੁਰਦ ਜੋਨ ਦੇ ਦੇਰ ਰਾਤ ਪ੍ਰਾਪਤ ਨਤੀਜਿਆਂ ਅਨੁਸਾਰ ਬੀਣੇਵਾਲ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਭਜ ਸਿੰਘ ਮਹਿਮੀ 6038 ਵੋਟਾਂ ਹਾਸਲ ਕਰਕੇ ਜੇਤੂ ਰਹੇ ਹਨ | ਇਥੋਂ ਕਾਂਗਰਸ ਦੇ ਉਮੀਦਵਾਰ ਸੁੱਚਾ ਰਾਮ ਨੂੰ 5003 ਤੇ ਭਾਜਪਾ ਉਮੀਦਵਾਰ ਕੁਲਦੀਪ ਸਿੰਘ ਨੂੰ 4184 ਵੋਟਾਂ ਹਾਸਿਲ ਹੋਈਆਂ ਹਨ | ਇਸੇ ਤਰ੍ਹਾਂ ਸੈਲਾ ਖੁਰਦ ਜ਼ਿਲ੍ਹਾ ਪ੍ਰੀਸ਼ਦ ਜੋਨ ਤੋਂ 'ਆਪ' ਉਮੀਦਵਾਰ ਇੰਦਰਜੀਤ ਸਿੰਘ ਬਰਿਆਣਾ 7137 ਵੋਟਾਂ ਹਾਸਿਲ ਕਰਕੇ ਜੇਤੂ ਰਿਹਾ ਹੈ | ਇੱਥੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਥਿੰਦ ਨੂੰ 4615 ਅਤੇ ਬਸਪਾ ਉਮੀਦਵਾਰ ਮੋਹਣ ਲਾਲ ਨੂੰ 2273 ਵੋਟਾਂ ਹਾਸਿਲ ਹੋਈਆਂ ਹਨ |