ਸੜੋਆ, 18 ਦਸੰਬਰ (ਹਰਮੇਲ ਸਹੂੰਗੜਾ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮਾਪਤ ਹੋਣ ਪਿੱਛੋਂ ਸੜੋਆ ਜ਼ੋਨ ਤੋਂ ਜਿੱਤੇ ਕਾਂਗਰਸੀ ਉਮੀਦਵਾਰ ਚੌਧਰੀ ਸ਼ਾਮ ਲਾਲ ਤੇ ਕਾਂਗਰਸੀ ਵਰਕਰਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਹਾਰ ਪਾ ਕੇ ਢੋਲ ਵਜਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਚੌਧਰੀ ਵਲੋਂ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਹੈ | ਉਹਨਾਂ ਕਿਹਾ ਕਿ ਮੈਂ ਦੋਵਾਂ ਪਿੰਡਾਂ ਦਾ ਕਰੀਮਪੁਰ ਧਿਆਨੀ ਅਤੇ ਸੜੋਆ ਦੇ ਵਸਨੀਕਾਂ ਦਾ ਤਹਿਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਤੇ ਮੈਂ ਸਦਾ ਹੀ ਰਿਣੀ ਰਹਾਂਗਾ | ਇਸ ਮੌਕੇ ਚੌਧਰੀ ਸੁਖਵਿੰਦਰ ਸਿੰਘ ਸੜੋਆ, ਸੁਰਿੰਦਰ ਪਾਲ ਪੰਚ, ਪਰਮਜੀਤ ਕੁਮਾਰ ਪੰਚ, ਸੁਖਵਿੰਦਰ ਸਿੰਘ ਪੰਚ, ਸੁਰਿੰਦਰ ਸਿੰਘ ਸਿੱਧੂ, ਹੁਸਨ ਲਾਲ, ਅਮਰਜੀਤ ਦੀਪਾ, ਦੀਪਾ ਚੌਧਰੀ, ਇੰਦਰਜੀਤ ਕਰੀਮਪੁਰ, ਪੰਮਾ ਕਰੀਮਪੁਰ ਧਿਆਨੀ, ਸੋਨੂ ਚੌਧਰੀ ਅਤੇ ਨਰਿੰਦਰ ਪਾਲ ਆਦਿ ਹਾਜ਼ਰ ਸਨ |