11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਉਪਕਾਰ ਸੁਸਾਇਟੀ ਵਲੋਂ ਪੱਤਰਕਾਰ ਤੇ ਸਮਾਜ ਸੇਵੀ ਸੁਰਿੰਦਰ ਸਿੰਘ ਕਰਮ ਨਾਲ ਹਮਦਰਦੀ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 21-12-2025
ਨਵਾਂਸ਼ਹਿਰ, 20 ਦਸੰਬਰ (ਹਰਮਿੰਦਰ ਸਿੰਘ ਪਿੰਟੂ) - ਪੱਤਰਕਾਰ ਤੇ ਏਕ ਨੂਰ ਸਮਾਜ ਭਲਾਈ ਸਵੈ ਸੇਵੀ ਸੰਸਥਾ ਪਠਲਾਵਾ ਦੇ ਅਹੁਦੇਦਾਰ ਸਮਾਜ ਸੇਵੀ ਤੇ ਅਧਿਆਪਕ ਰਹੇ ਸੁਰਿੰਦਰ ਸਿੰਘ ਕਰਮ ਦੇ ਸਤਿਕਾਰਯੋਗ ਮਾਤਾ ਸਵਰਨ ਕੌਰ ਪਤਨੀ ਰਤਨ ਸਿੰਘ ਵਾਸੀ ਲਧਾਣਾ ਉੱਚਾ ਵਿਛੋੜਾ ਦੇ ਗਏ ਹਨ | ਸੁਰਿੰਦਰ ਸਿੰਘ ਕਰਮ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਜੇ. ਐਸ ਗਿੱਦਾ, ਮੀਤ ਪ੍ਰਧਾਨ ਸੁਰਜੀਤ ਕੌਰ ਡੂਲਕੂ, ਜਨਰਲ ਸਕੱਤਰ ਪਿ੍ੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਸਕੱਤਰ ਦੇਸ ਰਾਜ ਬਾਲੀ, ਕੈਸ਼ੀਅਰ ਬੀਰਬਲ ਤੱਖੀ, ਬੁਲਾਰੇ ਮਾ. ਨਰਿੰਦਰ ਸਿੰਘ ਭਾਰਟਾ ਤੇ ਐਡਵਾਈਜਰ ਮੈਂਬਰਾਂ ਵਲੋਂ ਮਾਤਾ ਜੀ ਦੇ ਵਿਛੋੜੇ 'ਤੇ ਦੁੱਖ ਪ੍ਰਗਟ ਕੀਤਾ ਹੈ | ਸੋਸਾਇਟੀ ਅਹੁਦੇਦਾਰਾਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਮਾਤਾ ਸਵਰਨ ਕੌਰ ਨੇ ਸੁਰਿੰਦਰ ਸਿੰਘ ਕਰਮ ਤੇ ਬਲਵਿੰਦਰ ਸਿੰਘ ਵਰਗੇ ਹੋਣਹਾਰ ਪੁੱਤਰ ਇਸ ਸਮਾਜ ਨੂੰ ਦਿੱਤੇ ਹਨ ਜੋ ਉਹਨਾਂ ਤੋਂ ਪ੍ਰਾਪਤ ਸੰਸਕਾਰਾਂ ਰਾਹੀਂ ਅੱਜ ਨੇਕ ਕਾਰਜ ਕਰ ਤੇ ਕਰਵਾ ਰਹੇ ਹਨ | ਉਪਕਾਰ ਸੋਸਾਇਟੀ ਨੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਦੁਆ ਕਰਦਿਆਂ ਪਰਿਵਾਰ, ਰਿਸ਼ਤੇਦਾਰਾਂ ਤੇ ਜਾਣੂੰ ਸੰਗਤਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੜੋਆ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਮਾਪੇ-ਅਧਿਆਪਕ ਮੀਟਿੰਗ ਤੇ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਨੇ 2 ਪਿਸਤੌਲ ਤੇ 5 ਰੌਂਦਾਂ ਸਮੇਤ 3 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
Ad Position 24