ਨਵਾਂਸ਼ਹਿਰ 20 ਦਸੰਬਰ (ਜਸਬੀਰ ਸਿੰਘ ਨੂਰਪੁਰ ਹਰਮਿੰਦਰ ਸਿੰਘ ਪਿੰਟੂ)-ਜਿਲ੍ਹਾ ਪੁਲਿਸ ਵੱਲੋ ਗੈਗਸਟਰਾਂ ਖਿਲਾਫ਼ ਗਈ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗਿ੍ਫਤਾਰ ਕਰਕੇ ਉਹਨਾਂ ਪਾਸੋਂ 02 ਪਿਸਟਲ ਅਤੇ 05 ਰੌਂਦ ਬ੍ਰਾਮਦ ਕੀਤੇ | ਸਰਬਜੀਤ ਸਿੰਘ ਬਾਹੀਆ ਐਸ.ਪੀ. ਨਵਾਂ ਸ਼ਹਿਰ ਨੇ ਦੱਸਿਆ ਕਿ ਐਸ.ਆਈ ਪ੍ਰਗਟ ਸਿੰਘ ਸੀ.ਆਈ.ਏ ਸਟਾਫ, ਨਵਾਂਸ਼ਹਿਰ ਦੀ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਕਰੀਹਾ ਪੁੱਜੀ ਤਾਂ ਇਤਲਾਹ ਮਿਲੀ ਕਿ ਨਨੀਸ਼ ਕੁਮਾਰ ਉਰਫ ਮਨੀਸ਼ ਕੁਮਾਰ ਨੀਸ਼ਾ ਪੁੱਤਰ ਸੁਨੀਤ ਦੱਤ ਵਾਸੀ ਜਾਡਲਾ ਹਾਲ ਵਾਸੀ ਵੈਸਟ ਚੁਗੀਟੀ ਜਲੰਧਰ, ਰਾਜ ਕੁਮਾਰ ਉਰਫ ਰਾਜਾ ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਮੁਰਾਰ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਅਤੇ ਸਾਹਿਲ ਪੁੱਤਰ ਸਨੀ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਯਤ ਨਾਲ ਗੈਰਕਾਨੂੰਨੀ ਅਸਲ੍ਹੇ ਸਮੇਤ ਪਿੰਡ ਮੱਲਪੁਰ ਅੜਕਾਂ ਵਾਲੀ ਨਹਿਰ ਵਾਲੇ ਪਾਸੇ ਘੁੰਮ ਰਹੇ ਹਨ | ਐਸ.ਆਈ ਪ੍ਰਗਟ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਜੱਬੋਵਾਲ ਨਹਿਰ ਲਾਗੇ ਨਾਕਾਬੰਦੀ ਦੌਰਾਨ ਨਨੀਸ਼ ਕੁਮਾਰ ਉਰਫ ਮਨੀਸ਼ ਕੁਮਾਰ ਨੀਸ਼ਾ ਪੁੱਤਰ ਸੁਨੀਤ ਦੱਤ ਵਾਸੀ ਜਾਡਲਾ ਹਾਲ ਵਾਸੀ ਵੈਸਟ ਚੁਗੀਟੀ ਜਲੰਧਰ ,ਰਾਜ ਕੁਮਾਰ ਉਰਫ ਰਾਜਾ ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਮੁਰਾਰ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ,ਸਾਹਿਲ ਪੁੱਤਰ ਸਨੀ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਨੂੰ ਗਿ੍ਫਤਾਰ ਕੀਤਾ | ਮੁੱਢਲੀ ਪੁੱਛਗਿੱਛ ਦੋਰਾਨ ਦੋਸ਼ੀਆਂ ਨੇ ਦੱਸਿਆ ਕਿ ਪਿੰਡ ਕਰੀਮਪੁਰ ਚਾਹਵਾਲਾ ਥਾਣਾ ਪੋਜੇਵਾਲ ਵਿੱਚ ਜੋ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਉੱਥੇ ਇਨਾਂ ਨੇ ਜਾਣਾ ਸੀ ਅਤੇ ਰਾਮ ਕੁਮਾਰ ਉਰਫ ਰਾਮਾ ਵਾਸੀ ਜਾਡਲਾ ਜਿਸ ਨਾਲ ਇਨਾਂ ਦੀ ਪਹਿਲਾਂ ਹੀ ਲਾਂਗ-ਡਾਟ ਹੈ, ਨੇ ਵੀ ਇਸ ਕਬੱਡੀ ਕੱਪ ਵਿੱਚ ਜਾਣਾ ਸੀ | ਜਿੱਥੇ ਇਨਾਂ ਨੇ ਰਾਮ ਕੁਮਾਰ ਉਰਫ ਰਾਮਾ ਵਾਸੀ ਜਾਡਲਾ ਦਾ ਕਤਲ ਕਰਨਾ ਸੀ, ਪੁਲਿਸ ਵੱਲੋ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ ਹੋਇਆ ਇਨਾਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗਿ੍ਫਤਾਰ ਕਰ ਲਿਆ ਗਿਆ | ਨਨੀਸ਼ ਕੁਮਾਰ ਉਰਫ ਮਨੀਸ਼ ਕੁਮਾਰ ਦੇ ਖਿਲਾਫ਼ 02 ਮੁਕੱਦਮੇ, ਰਾਜ ਕੁਮਾਰ ਉਰਫ ਰਾਜਾ ਦੇ ਖਿਲਾਫ਼ 03 ਮੁਕੱਦਮੇ ਅਤੇ ਸਾਹਿਲ ਦੇ ਖਿਲਾਫ਼ 03 ਮੁਕੱਦਮੇ ਦਰਜ ਹਨ | ਰਾਜ ਕੁਮਾਰ ਉਰਫ ਰਾਜਾ ਅਤੇ ਸਾਹਿਲ ਥਾਣਾ ਸੁਭਾਨਪੁਰ ਅਤੇ ਥਾਣਾ ਕੋਤਵਾਲੀ ਜਿਲ੍ਹਾ ਕਪੂਰਥਲਾ ਪੁਲਿਸ ਨੂੰ ਵੀ ਲੋੜੀਂਦੇ ਹਨ |
ਜ਼ਿਲ੍ਹਾ ਪੁਲਿਸ ਨੇ 2 ਪਿਸਤੌਲ ਤੇ 5 ਰੌਂਦਾਂ ਸਮੇਤ 3 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
ਅਜੀਤ ਡੈਸਕ
21-12-2025