11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਇੰਡੀਅਨ ਕੌਂਸਲ ਆਫ ਸੋਸ਼ਲ ਵੈਲਫੇਅਰ ਨਵਾਂਸ਼ਹਿਰ ਨੇ ਕਮਿਊਨਿਟੀ ਈਵੈਂਟ ਮਨਾਇਆ <br/>

Ad Position 21
No active advertisement
ਅਜੀਤ ਡੈਸਕ 21-12-2025
ਨਵਾਂਸ਼ਹਿਰ, 20 ਦਸੰਬਰ (ਹਰਮਿੰਦਰ ਸਿੰਘ ਪਿੰਟੂ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੰਡੀਅਨ ਕੌਂਸਲ ਆਫ ਸੋਸ਼ਲ ਵੈਲਫੇਅਰ ਨਵਾਂਸ਼ਹਿਰ ਦੇ ਵੱਲੋਂ ਇੱਕ ਕਮਿਊਨਿਟੀ ਇਵੈਂਟ ਕਰਵਾਇਆ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋਜੈਕਟ ਡਾਇਰੈਕਟਰ ਵਿਕਾਸ ਸ਼ਰਮਾ ਵੱਲੋਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਾਡੇ ਇੰਡੀਅਨ ਕੌਂਸਲ ਆਫ ਸੋਸ਼ਲ ਵੈਲਫੇਅਰ ਦੇ ਵੱਲੋਂ ਨੀਡਲ ਸਰਿੰਜ ਐਕਸਚੇਂਜ ਪ੍ਰੋਗਰਾਮ ਜੋ ਕਿ ਪੰਜਾਬ ਏਡਸ ਕੰਟਰੋਲ ਸੁਸਾਇਟੀ ਚੰਡੀਗੜ੍ਹ ਵੱਲੋਂ ਚਲਾਇਆ ਜਾ ਰਿਹਾ ਹੈ | ਇਸ ਦਾ ਮੁੱਖ ਮੰਤਵ ਐਚ.ਆਈ.ਵੀ ਨੂੰ ਫੈਲਣ ਤੋਂ ਰੋਕਣਾ ਹੈ | ਸਾਡੇ ਦਫਤਰ ਵੱਲੋਂ ਓ.ਐਸ.ਟੀ ਦਵਾਈ ਵੀ ਦਿੱਤੀ ਜਾਂਦੀ ਹੈ ਜੋ ਕਿ ਨਸ਼ੇ ਦੀ ਤੋੜ ਖਤਮ ਕਰਦੀ ਹੈ ਤੇ ਬੰਦੇ ਨੂੰ ਨਸ਼ਾ ਕਰਨ ਦਾ ਦਿਲ ਨਹੀਂ ਕਰਦਾ | ਇਹ ਪ੍ਰੋਗਰਾਮ ਜਿਨ੍ਹਾਂ ਲਈ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਉਹਨਾਂ ਨੂੰ ਇਸ ਵਿੱਚ ਸ਼ਾਮਿਲ ਕਰਕੇ ਮੁੱਖ ਧਾਰਾ ਵਿੱਚ ਲਿਆਉਣਾ ਮੁੱਖ ਮੰਤਵ ਹੈ | ਇਸ ਪ੍ਰੋਜੈਕਟ ਅਧੀਨ ਹੋਰ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਸਟੇਜ ਸੈਕਟਰੀ ਦੀ ਸੇਵਾ ਸਤਵੰਤ ਸਿੰਘ ਗਿੱਲ ਨੇ ਨਿਭਾਈ | ਪ੍ਰਵੀਨ ਕੁਮਾਰ ਪ੍ਰੋਜੈਕਟ ਮੈਨੇਜਰ ਵੱਲੋਂ ਸਾਰਿਆਂ ਦਾ ਜੀ ਆਇਆ ਕਿਹਾ ਗਿਆ | ਇਸ ਮੌਕੇ ਰੈੱਡ ਕਰਾਸ ਸੁਸਾਇਟੀ ਨਵਾਂਸ਼ਹਿਰ ਵੱਲੋਂ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਇੱਕ ਬਹੁਤ ਹੀ ਵਧੀਆ ਸੇਧ ਦੇਣ ਵਾਲਾ ਭਾਸ਼ਣ ਦਿੱਤਾ ਗਿਆ | ਕੌਂਸਲਰ ਕਮਲਜੀਤ ਕੌਰ ਦੇ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਸ਼ਾ ਛੱਡਣ ਦੇ ਰਾਹ ਦੱਸੇ | ਇਸ ਮੌਕੇ ਮਨਦੀਪ ਕੌਰ ਕੌਂਸਲਰ ਆਈ.ਸੀ.ਟੀ.ਸੀ ਨਵਾਂਸ਼ਹਿਰ ਵੱਲੋਂ ਆਏ ਮਰੀਜ਼ਾਂ ਨੂੰ ਐਚ.ਆਈ. ਵੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਲੱਕੀ ਵਾਲੀਆ ਅਤੇ ਟੀਮ ਵੱਲੋਂ ਗਿੱਧੇ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬਹੁਤ ਹੀ ਸੇਧ ਪੂਰਨ ਬੋਲੀਆਂ ਪਾ ਕੇ ਮਨੋਰੰਜਨ ਕੀਤਾ ਗਿਆ | ਇਸ ਪ੍ਰੋਗਰਾਮ ਦੀ ਪ੍ਰਸੰਸਾ ਆਏ ਹੋਏ ਕਮਿਊਨਿਟੀ ਦੇ ਮੈਂਬਰਾਂ ਨੇ ਕੀਤੀ | ਗੁਰਪ੍ਰੀਤ ਸਿੰਘ ਜੱਬੋਵਾਲ ਦੇ ਵੱਲੋਂ ਆਏ ਹੋਏ ਸਾਰੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਵਿਕਾਸ ਸ਼ਰਮਾ ਪ੍ਰੋਜੈਕਟ ਡਾਇਰੈਕਟਰ, ਪ੍ਰਵੀਨ ਕੁਮਾਰ ਪ੍ਰੋਜੈਕਟ ਮੈਨੇਜਰ, ਦਲਜੀਤ ਕੌਰ ਕੌਂਸਲਰ, ਸਤਵੰਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਜੱਬੋਵਾਲ, ਸ. ਚਮਨ ਸਿੰਘ ਡਾਇਰੈਕਟਰ, ਕਮਲਜੀਤ ਕੌਰ ਕੌਂਸਲਰ, ਮਨਦੀਪ ਕੌਰ ਕੌਂਸਲਰ, ਰਾਜਿੰਦਰ ਕੌਰ ਕੌਂਸਲਰ, ਅੰਤਿਮਾ ਰਾਜੂ, ਪਵਨ ਕੁਮਾਰ, ਗੁਰਪ੍ਰੀਤ ਕੌਰ ਏ. ਐਨ. ਐਮ, ਬਬੀਤਾ, ਲੱਕੀ ਵਾਲੀਆ, ਗੁਰਮੁਖ ਸਿੰਘ ਕੌਂਸਲਰ, ਗੁਰਵਿੰਦਰ ਸਿੰਘ ਸਹੂੰਗੜਾ ਅਤੇ ਕਮਿਊਨਿਟੀ ਦੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਹੋਂ ਤੋਂ ਫ਼ਤਹਿਗੜ੍ਹ ਸਾਹਿਬ ਦੀ ਯਾਤਰਾ ਲਈ ਰਵਾਨਾ ਕੀਤਾ ਜਾਵੇਗਾ ਬੱਸਾਂ ਦਾ ਕਾਫ਼ਲਾ <br/> ਅਗਲੀ ਖ਼ਬਰ ਸ: ਕੰ: ਸੀ: ਸੈਕੰਡਰੀ ਸਕੂਲ ਨੌਰਾ ਵਿਖੇ ਮਾਪੇ-ਅਧਿਆਪਕ ਮਿਲਣੀ ਸਮੇਂ ਨਵੇਂ ਸੈਸ਼ਨ ਲਈ ਦਾਖ਼ਲਾ ਮੁਹਿੰਮ ਦਾ ਆਗਾਜ਼
Ad Position 24