ਰਾਹੋਂ, 20 ਦਸੰਬਰ (ਉਂਕਾਰ ਸਿੰਘ ਰਾਠੋਰ) - ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ 'ਚ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਦੀਦਾਰੇ ਲਈ ਗੁਰਦੁਆਰਾ ਸਿੰਘ ਸਭਾ ਬੱਸ ਅੱਡਾ ਰਾਹੋਂ ਤੋਂ 25 ਦਸੰਬਰ ਨੂੰ ਸਵੇਰੇ 9 ਵਜੇ ਸੰਗਤਾਂ ਦੀਆਂ ਬੱਸਾਂ ਸਰਦਾਰ ਤਾਰਾ ਸਿੰਘ ਗੈਬਾ ਮਿਸਲ ਡੱਲੇਵਾਲ ਖੇਡ ਅਤੇ ਵਿਰਾਸਤੀ ਸਭਾ ਰਾਹੋਂ ਵੱਲੋਂ ਰਵਾਨਾ ਕੀਤੀਆਂ ਜਾਣਗੀਆਂ | ਇਸ ਸਬੰਧੀ ਬੀਤੇ ਦਿਨ ਤਾਰਾ ਸਿੰਘ ਗੈਬਾ ਖੇਡ ਅਤੇ ਵਿਰਾਸਤੀ ਸਭਾ ਵਲੋਂ ਇਕੱਤਰਤਾ ਕੀਤੀ ਗਈ ਜਿਸ 'ਚ ਜਾਣਕਾਰੀ ਦਿੰਦੇ ਹੋਏ ਗੰਗਵੀਰ ਸਿੰਘ ਰਾਠੋਰ ਨੇ ਦੱਸਿਆ ਕੇ ਸੰਗਤਾਂ ਦੀ ਸਹੂਲਤ ਲਈ ਬੱਸਾਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਭੇਜੀਆਂ ਜਾਣਗੀਆਂ ਅਤੇ ਜਿਸ ਪਿੰਡ ਵਿੱਚ ਸੰਗਤਾਂ ਨੂੰ ਬੱਸ ਚਾਹੀਦੀ ਹੈ ਉਹ ਸੰਪਰਕ ਕਰ ਸਕਦਾ ਹੈ | ਸਮੂਹ ਪਿੰਡਾਂ ਦੀਆਂ ਬੱਸਾਂ ਰਾਹੋਂ ਤੋਂ ਇਕੱਠੀਆਂ ਕਾਫ਼ਲਾ ਬਣਾ ਕੇ ਰਵਾਨਾ ਕੀਤੀਆਂ ਜਾਣਗੀਆਂ | ਉਨ੍ਹਾਂ ਦੀ ਕੁਰਬਾਨੀ ਨਾ ਸਿਰਫ਼ ਸਿੱਖ ਇਤਿਹਾਸ ਲਈ ਸਗੋਂ ਪੂਰੀ ਕੌਮ ਲਈ ਪ੍ਰੇਰਨਾ ਹੈ | ਇਸ ਮੌਕੇ ਗੰਗਵੀਰ ਸਿੰਘ ਰਾਠੋਰ, ਪਰਦੀਪ ਸਿੰਘ, ਸੁਖਦੀਪ ਸਿੰਘ, ਬਲਰਾਜ ਸਿੰਘ, ਹਰਪ੍ਰੀਤ ਸਿੰਘ ਰਾਠੋਰ, ਗੁਰਦੀਪ ਸਿੰਘ, ਰਮਨਦੀਪ ਸਿੰਘ, ਅਭਿਸ਼ੇਕ ਚੋਪੜਾ, ਬਲਜਿੰਦਰ ਸਿੰਘ ਭੰਗਲ, ਗੁਰਸ਼ਰਨ ਸਿੰਘ ਰਾਠੋਰ, ਪਰਮਜੀਤ ਸਿੰਘ ਰਾਠੋਰ, ਅਮਨਦੀਪ ਸਿੰਘ, ਸਰਦਾਰ ਸਿੰਘ, ਕੁਲਦੀਪ ਸਿੰਘ, ਜਸਕਰਨ ਸਿੰਘ, ਕਮਲ ਆਦਿ ਹਾਜ਼ਿਰ ਸਨ |