11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਗੜ੍ਹਸ਼ੰਕਰ-ਬੰਗਾ ਸੜਕ ਦੇ ਖਸਤਾ ਹਾਲਤ ਕਿਨਾਰਿਆਂ ਕਾਰਨ ਧੁੰਦ 'ਚ ਵੱਡੇ ਹਾਦਸੇ ਦਾ ਖਦਸ਼ਾ <br/>

Ad Position 21
No active advertisement
ਅਜੀਤ ਡੈਸਕ 21-12-2025
ਗੜ੍ਹਸ਼ੰਕਰ, 20 ਦਸੰਬਰ (ਧਾਲੀਵਾਲ)-ਗੜ੍ਹਸ਼ੰਕਰ ਤੋਂ ਬੰਗਾ ਨੂੰ ਜਾਣ ਵਾਲੀ ਸੜਕ ਨਵੀਂ ਬਣੀ ਨੂੰ ਅਰਸਾ ਬੀਤ ਜਾਣ ਦੇ ਬਾਵਜੂਦ ਸੜਕ ਦੇ ਬਰਮਾਂ ਨੂੰ ਹਾਲੇ ਤਾਈਾ ਵੀ ਸੁਧਾਰਿਆ ਨਹੀਂ ਗਿਆ | ਸੜਕ ਦੇ ਬਹੁਤ ਸਾਰੇ ਹਿੱਸਿਆਂ 'ਤੇ ਬਰਮ ਨਾ ਹੋਣ ਕਾਰਨ ਸੜਕ ਦੇ ਕਿਨਾਰਿਆਂ ਦੀ ਹਾਲਤ ਐਨੀ ਕੁ ਖਸਤਾ ਹੋ ਚੁੱਕੀ ਹੈ ਕਿ ਕਈ ਥਾਈਾ ਤਾਂ ਸੜਕ ਦਾ ਕਿਨਾਰੇ ਚਿੱਟੀ ਪੱਟੀ ਤੱਕ ਟੁੱਟ ਚੁੱਕੇ ਹਨ | ਇਸ ਸੜਕ 'ਤੇ ਸਾਫ਼ ਮੌਸਮ ਵਿਚ ਚੱਲਣਾ ਵੀ ਖਤਰੇ ਤੋਂ ਖਾਲੀ ਨਹੀਂ | ਸੜਕ ਦੇ ਖਸਤਾ ਹਾਲਤ ਬਰਮਾ ਕਾਰਨ ਇਥੇ ਇਕ ਨਹੀਂ, ਸਗੋਂ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ | ਪਿਛਲੇ ਕੁਝ ਦਿਨਾਂ ਵਿਚ ਕਈ ਦੋ-ਪਹੀਆ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ | ਬੀਤੇ ਕੱਲ੍ਹ ਇਕ ਸਕੂਟਰ ਸਵਾਰ ਨੇ ਸੜਕ ਤੋਂ ਲੰਘ ਰਹੀ ਇਕ ਬੱਸ ਤੋਂ ਬਚਣ ਲਈ ਜਦੋਂ ਸਕੂਟਰ ਕੱਚੇ ਉਤਾਰਿਆ ਤਾਂ ਸੜਕ ਦੇ ਬਰਮ ਨਾ ਹੋਣ ਕਾਰਨ ਸਕੂਟਰ ਸਵਾਰ ਝਾੜੀਆਂ ਵਿਚ ਡਿੱਗ ਕੇ ਗੰਭੀਰ ਜਖ਼ਮੀ ਹੋ ਗਿਆ | ਹੁਣ ਜਦੋਂ ਪਿਛਲੇ ਦਿਨੀਂ ਤੋਂ ਲਗਾਤਾਰ ਸੰਘਣੀ ਧੁੰਦ ਪੈ ਰਹੀ ਹੈ ਤਾਂ ਗੜ੍ਹਸ਼ੰਕਰ-ਬੰਗਾ ਸੜਕ ਦੇ ਹਾਲਾਤ ਬਹੁਤ ਹੀ ਬਦਤਰ ਬਣੇ ਹੋਏ ਹਨ | ਇਲਾਕੇ ਦੇ ਦੂਜੇ ਹਿੱਸਿਆਂ ਨਾਲੋਂ ਗੜ੍ਹਸ਼ੰਕਰ-ਬੰਗਾ ਸੜਕ 'ਤੇ ਧੁੰਦ ਦਾ ਪ੍ਰਕੋਪ ਜ਼ਿਆਦਾ ਹੁੰਦਾ ਹੈ | ਸੜਕ ਦੁਆਲੇ ਲੱਗੇ ਵੱਡੇ ਸਫੈਦੇ ਦੇ ਦਰੱਖਤਾਂ ਤੇ ਕਈ ਹੋ ਕਾਰਨਾਂ ਕਰਕੇ ਇਥੇ ਦੂਜੇ ਖੇਤਰਾਂ ਨਾਲੋਂ ਧੁੰਦ ਜ਼ਿਆਦਾ ਹੋਣ ਕਾਰਨ ਇਸ ਸੜਕ 'ਤੇ ਵਾਹਨਾਂ ਦਾ ਚੱਲਣਾ ਖਤਰੇ ਤੋਂ ਖਾਲੀ ਨਹੀਂ | ਗੜ੍ਹਸ਼ੰਕਰ ਤੋਂ ਬੰਗਾ ਨੂੰ ਜਾਣ ਵਾਲੀ ਇਸ ਸੜਕ ਦੇ ਖਸਤਾ ਹਾਲਤ ਕਿਨਾਰਿਆਂ ਦੇ ਸਦਕਾ ਕਿਸੇ ਵੀ ਸਮੇਂ ਇਥੇ ਵੱਡਾ ਹਾਦਸਾ ਵਾਪਰ ਸਕਦਾ ਹੈ | ਸੜਕ ਦੇ ਬਰਮਾਂ ਆਦਿ ਦੀ ਹਾਲਤ ਨੂੰ ਲੈ ਕੇ ਜਿਥੇ ਪ੍ਰਸਾਸ਼ਨ ਗੰਭੀਰ ਨਹੀਂ ਉਥੇ ਸੱਤਾਧਾਰੀ ਧਿਰ ਨਾਲ ਜੁੜੇ ਆਗੂ ਵੀ ਇਸ ਮਸਲੇ ਦਾ ਹੱਲ ਕਰਵਾਉਣ ਵਿਚ ਹੁਣ ਤੱਕ ਅਸਫ਼ਲ ਜਾਪ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਨਤਮਸਤਕ <br/> ਅਗਲੀ ਖ਼ਬਰ ਬਲਾਕ ਤਲਵਾੜਾ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਵਿਸ਼ਾਲ ਮਾਪੇ-ਅਧਿਆਪਕ ਮਿਲਣੀ ਸਮਾਗਮ ਕਰਵਾਏ <br/>
Ad Position 24