ਬੰਗਾ, 20 ਦਸੰਬਰ (ਕੁਲਦੀਪ ਸਿੰਘ ਪਾਬਲਾ) - ਪ੍ਰਾਇਮਰੀ ਸਕੂਲ ਵਾਲਮੀਕਿ ਬਸਤੀ ਬਲਾਕ ਬੰਗਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਜਿਸ 'ਚ ਐਸ. ਐਮ. ਸੀ ਮੈਂਬਰ ਅਤੇ ਮਾਪੇ ਸ਼ਾਮਲ ਹੋਏ | ਇਸ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਡਾ. ਬਖਸ਼ੀਸ਼ ਸਿੰਘ ਮੁਖੀ ਕਰਨ ਹਸਪਤਾਲ ਬੰਗਾ ਨੇ ਸ਼ਿਰਕਤ ਕੀਤੀ | ਉਨ੍ਹਾਂ ਆਪਣੇ ਜਨਮ ਦਿਨ ਦੇ ਇਸ ਖਾਸ ਮੌਕੇ 'ਤੇ ਸਕੂਲ ਦੇ ਬੱਚਿਆਂ ਲਈ ਸਕੂਲ ਸਮੱਗਰੀ, ਸਕੂਲ ਬੈਗ ਅਤੇ ਮਿਠਾਈਆਂ ਵੰਡੇ ਗਏ | ਸਕੂਲ ਇੰਚਾਰਜ ਸ਼੍ਰੀਮਤੀ ਰੀਨਾ ਸੂਦ, ਸਮੂਹ ਸਟਾਫ਼ ਅਤੇ ਬੱਚਿਆਂ ਵੱਲੋਂ ਉਹਨਾਂ ਦੇ ਆਉਣ 'ਤੇ ਵਿਸ਼ੇਸ਼ ਜਨਮ ਦਿਨ ਕਾਰਡ ਬਣਾ ਕੇ ਸਵਾਗਤ ਕੀਤਾ ਗਿਆ | ਸਕੂਲ ਸਟਾਫ਼ ਵੱਲੋਂ ਵੀ ਇਸ ਮੌਕੇ ਬੱਚਿਆਂ ਨੂੰ ਬਿਸਕੁਟ, ਟੌਫੀਆਂ ਆਦਿ ਵੰਡੀਆ ਗਈਆਂ | ਡਾ. ਬਖਸ਼ੀਸ਼ ਵਲੋਂ ਸੰਬੋਧਨ ਕਰਦਿਆਂ ਹਮੇਸ਼ਾਂ ਦੀ ਤਰ੍ਹਾਂ ਸਕੂਲ ਦੇ ਸਰਬਪੱਖੀ ਵਿਕਾਸ ਲਈ ਮਾਪਿਆਂ ਨੂੰ ਯੋਗਦਾਨ ਕਰਨ ਲਈ ਕਿਹਾ ਗਿਆ | ਸਕੂਲ ਇੰਚਾਰਜ ਅਤੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦਿੱਤਾ ਗਿਆ ਅਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ |