ਲੁਧਿਆਣਾ, 20 ਦਸੰਬਰ (ਡਾ. ਤਰਲੋਚਨ ਸਿੰਘ)-ਯੂਨਾਈਟਿਡ ਫਰੰਟ ਆਫ਼ ਟਰੇਡ ਯੂਨੀਅਨਜ਼, ਲੁਧਿਆਣਾ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ, ਜਿਸ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਵਲੋਂ ਮਨਰੇਗਾ ਨੂੰ ਖਤਮ ਕਰਕੇ ਨਵਾਂ ਕਾਨੂੰਨ ਲਿਆਉਣ ਦੇ ਵਿਰੋਧ ਵਿਚ ਕੌਮੀ ਸੱਦੇ ਦੇ ਮੁਤਾਬਿਕ ਲੇਬਰ ਦਫ਼ਤਰ, ਗਿੱਲ ਰੋਡ ਦੇ ਸਾਹਮਣੇ 22 ਦਸੰਬਰ, ਦਿਨ ਸੋਮਵਾਰ ਨੂੰ ਸਵੇਰੇ 11.00 ਵਜੇ ਧਰਨਾ ਦਿੱਤਾ ਜਾਏਗਾ | ਉਪਰੰਤ ਰੋਸ ਪ੍ਰਦਰਸ਼ਨ ਅਤੇ ਰੈਲੀ ਕੀਤੀ ਜਾਵੇਗੀ | ਮੀਟਿੰਗ ਵਿਚ ਏਟਕ, ਇੰਟਕ, ਸੀਟੂ ਅਤੇ ਸੀ.ਟੀ.ਯੂ, ਪੰਜਾਬ ਦੇ ਆਗੂ ਸਾਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਸਾਥੀ ਮਨਿੰਦਰ ਸਿੰਘ ਭਾਟੀਆ, ਪਰਮਜੀਤ ਸਿੰਘ, ਗੁਰਜੀਤ ਸਿੰਘ ਜਗਪਾਲ, ਜਗਦੀਸ਼ ਚੰਦ, ਅਵਤਾਰ ਛਿੱਬੜ, ਕਰਨ ਰਾਏ ਯਾਦਵ ਅਤੇ ਹੋਰ ਸਾਥੀ ਸ਼ਾਮਿਲ ਸਨ |