ਕਟਾਰੀਆਂ, 22 ਦਸੰਬਰ (ਪ੍ਰੇਮੀ ਸੰਧਵਾਂ) - ਧਾਰਮਿਕ ਤੇ ਸੱਭਿਆਚਾਰਕ ਗੀਤਾਂ ਦੀ ਫੁੱਲਵਾੜੀ 'ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਸੁਪਰ ਸਟਾਰ ਗਾਇਕ ਕੰਠ ਕਲੇਰ ਦੀ ਮਿਠਾਸ ਭਿੱਜੀ ਆਵਾਜ਼ 'ਚ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਗਾਏ ਗਏ ਸ਼ਬਦ 'ਸਾਡਾ ਗੁਰੂ ਸਾਨੂੰ ਪਿਆਰਾ' ਜੰਗੀ ਪੱਧਰ 'ਤੇ 12 ਸ਼ਬਦਾਂ 'ਚੋਂ ਰੀਲੀਜ਼ ਹੋਏ ਪਹਿਲੇ ਸ਼ਬਦ ਨੂੰ ਉਨ੍ਹਾਂ ਦੀਆਂ ਪਹਿਲੀਆਂ ਮਾਰਕੀਟ ਵਿੱਚ ਚੱਲ ਰਹੀਆਂ ਐਲਬਮਾਂ ਵਾਂਗ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਉੱਘੇ ਸੰਗੀਤਕਾਰ ਕਮਲ ਕਲੇਰ ਨਕੋਦਰ ਵਾਲਿਆਂ ਨੇ ਦੱਸਿਆ ਕਿ ਐਲਬਮ ਦੇ ਸਾਰੇ ਗੀਤਾਂ ਦਾ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਵੀਡੀਓ ਫਿਲਮਾਂਕਣ ਕੀਤਾ ਜਾ ਰਿਹਾ ਹੈ | ਜਦ ਕਿ ਇਕ ਸ਼ਬਦ ਦਾ ਵੀਡੀਓ ਫਿਲਮਾਂਕਣ ਮੁਕੰਮਲ ਹੋ ਚੁੱਕਾ ਹੈ | ਇਸ ਮੌਕੇ ਸੰਗੀਤਕਾਰ ਕਮਲ ਕਲੇਰ, ਸੁਰਿੰਦਰ ਸ਼ਿੰਦਾ ਬਹਾਦਰਪੁਰੀਆ ਆਦਿ ਹਾਜ਼ਰ ਸਨ |