11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮੋਹਾਲੀ ਰੈਲੀ 'ਚ ਮਿਡ-ਡੇਅ ਮੀਲ, ਸਫ਼ਾਈ ਸੇਵਕ ਅਤੇ ਚੌਕੀਦਾਰ ਹੋਣਗੇ ਸ਼ਾਮਿਲ -ਜਸਵੀਰ ਕੌਰ

Ad Position 21
No active advertisement
ਅਜੀਤ ਡੈਸਕ 24-12-2025
ਬੰਗਾ, 23 ਦਸੰਬਰ (ਕੁਲਦੀਪ ਸਿੰਘ ਪਾਬਲਾ)-ਮਿਡ-ਡੇਅ ਮੀਲ ਕੁੱਕ ਯੂਨੀਅਨ ਬੀ.ਐਮ.ਐਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਜਸਵੀਰ ਕੌਰ ਨੇ ਸਾਰੀਆਂ ਮਿਡ-ਡੇ-ਮੀਲ ਕੁੱਕ ਭੈਣਾਂ, ਸਫ਼ਾਈ ਸੇਵਕ ਅਤੇ ਚੌਕੀਦਾਰ ਮੈਂਬਰਾਂ ਨੂੰ ਸੈਕਟਰੀ ਸਿੱਖਿਆ ਵਿਭਾਗ ਮੋਹਾਲੀ ਦੇ ਦਫ਼ਤਰ ਵਿਖੇ ਰੈਲੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹੋਏ ਦੱਸਿਆ ਗਿਆ ਕਿ 29 ਦਸੰਬਰ ਨੂੰ ਆਪਣੀਆਂ ਮੰਗਾਂ ਸਫ਼ਾਈ ਸੇਵਕਾਂ ਅਤੇ ਚੌਕੀਦਾਰ ਦੀ ਤਨਖ਼ਾਹ ਦੁੱਗਣੀ ਕਰਨ, ਮਿਡ-ਡੇ-ਮੀਲ ਕੁੱਕਾਂ ਦੀ ਤਰਜ਼ 'ਤੇ ਬੀਮਾ, ਦੁਰਘਟਨਾ ਬੀਮਾ, ਸਫ਼ਾਈ ਸੇਵਕਾਂ ਅਤੇ ਚੌਕੀਦਾਰਾਂ ਦੀਆਂ ਤਨਖ਼ਾਹਾਂ ਇਨ੍ਹਾਂ ਦੇ ਖਾਤਿਆਂ ਵਿਚ ਆਉਣ ਅਤੇ ਹਟਾਉਣ ਦੀ ਪਾਵਰ ਮੈਨੇਜਮੈਂਟ ਕਮੇਟੀ ਤੋਂ ਲੈ ਕੇ ਉੱਚ ਅਧਿਕਾਰੀਆਂ ਨੂੰ ਦੇਣਾ | ਇਨ੍ਹਾਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਤਹਿਤ ਰੈਗੂਲਰ ਕਰਨ, ਮਿਡ-ਡੇ-ਮੀਲ ਕੁੱਕਾਂ ਨੂੰ ਮਿਨੀਮਮ ਵੇਜਿਜ਼ ਐਕਟ ਅਧੀਨ ਤਨਖ਼ਾਹ ਦੇਣ ਅਤੇ ਹੋਰ ਅਨੇਕਾਂ ਮੰਗਾਂ ਨੂੰ ਮਨਵਾ ਕੇ ਲਾਗੂ ਕਰਵਾਉਣ ਲਈ ਰੈਲੀ ਕੀਤੀ ਜਾਵੇਗੀ | ਇਸ ਰੈਲੀ ਵਿੱਚ ਪੂਰੇ ਪੰਜਾਬ ਤੋਂ ਮਿਡ-ਡੇ-ਮੀਲ ਕੁੱਕ, ਸਫ਼ਾਈ ਸੇਵਕ ਅਤੇ ਚੌਕੀਦਾਰ ਹੁਮ-ਹੁਮਾ ਕੇ ਮੋਹਾਲੀ ਵਿਖੇ ਪਹੁੰਚਣਗੇ |
Ad Position 22
No active advertisement
ਪਿਛਲੀ ਖ਼ਬਰ ਘਰੇਲੂ ਗੈਸ ਦੀ ਕੋਈ ਕਮੀ ਨਹੀਂ, ਸਪਲਾਈ ਆਮ ਵਾਂਗ ਜਾਰੀ-ਐਡਵੋਕੇਟ ਢਿੱਲੋਂ ਅਗਲੀ ਖ਼ਬਰ ਵੈਟਰਨਰੀ ਡਾਕਟਰਾਂ ਨੇ ਸੇਵਾਵਾਂ ਕੀਤੀਆਂ ਠੱਪ
Ad Position 24