25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੈਂਟਰਲ ਪਬਲਿਕ ਸਕੂਲ ਬੰਗਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 25-12-2025
ਬੰਗਾ, 24 ਦਸੰਬਰ (ਧਰਮਵੀਰ ਪਾਲ)-ਐਸ.ਐਲ.ਐਮ ਸੈਂਟਰਲ ਪਬਲਿਕ ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਸਤਾਰ ਨਾਲ ਦੱਸਿਆ ਗਿਆ | ਛੋਟੇ-ਛੋਟੇ ਬੱਚਿਆਂ ਨੇ ਚਾਰ ਸਾਹਿਬਜ਼ਾਦਿਆਂ ਦੀਆਂ ਕਹਾਣੀਆਂ ਸੁਣਾਈਆਂ | ਉਨ੍ਹਾਂ ਨੇ ਦੱਸਿਆ ਕਿ ਕਿਵੇਂ ਦਾਦੀ ਮਾਂ ਆਪਣੇ ਜਿਗਰ ਦੇ ਟੋਟਿਆਂ ਨਾਲ ਠੰਡੇ ਬੁਰਜ ਵਿੱਚ ਰਹਿ ਕੇ ਰਾਤਾਂ ਗੁਜ਼ਾਰਦੇ ਸਨ | ਬੱਚਿਆਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਕੀਰਤਨ ਵੀ ਕੀਤਾ | ਇਸ ਸਮਾਗਮ ਵਿੱਚ ਬੱਚਿਆਂ ਦੇ ਮਾਪੇ ਵੀ ਸ਼ਾਮਿਲ ਸਨ | ਜਦੋਂ ਬੱਚੇ ਆਪਣੀ ਭਾਵੁਕ ਆਵਾਜ਼ ਵਿੱਚ ਉਹਨਾਂ ਦੇ ਸ਼ਹਾਦਤ ਦੇ ਗੀਤ ਗਾ ਰਹੇ ਸਨ ਤੇ ਹਰ ਅੱਖ ਨਮ ਹੋ ਰਹੀ ਸੀ | ਇਸ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਡਾ. ਰਜਨੀਸ਼ ਮਿੱਤਲ ਅਤੇ ਸਕੂਲ ਦੇ ਚੇਅਰਮੈਨ ਰੇਖਾ ਮਿੱਤਲ ਅਤੇ ਸਾਰਾ ਸਟਾਫ਼ ਵੀ ਸ਼ਾਮਿਲ ਸੀ | ਸਕੂਲ ਦੇ ਡਾਇਰੈਕਟਰ ਰਜਨੀਸ਼ ਮਿੱਤਲ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਗੁਰੂਆਂ ਨੇ ਆਪਣੇ ਪਰਿਵਾਰਾਂ ਦੇ ਪਰਿਵਾਰ ਵਾਰ ਦਿੱਤੇ ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੋਤੀ ਰਾਮ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਇ ਰੋਜ਼ ਦਾ ਦੁੱਧ ਪਿਲਾਉਣ ਦਾ ਕੀ ਮੁੱਲ ਚੁਕਾਇਆ ਸੀ, ਉਸਨੇ ਆਪਣਾ ਪੂਰਾ ਪਰਿਵਾਰ ਹੀ ਵਾਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਕਦੇ ਵੀ ਕੋਈ ਬੁਰਾ ਕੰਮ ਨਾ ਕਰੋ, ਹਮੇਸ਼ਾ ਇਮਾਨਦਾਰੀ ਦਿਖਾਓ ਅਤੇ ਆਪਣੇ ਮਾਪਿਆਂ ਦਾ ਨਾਮ ਹਮੇਸ਼ਾ ਰੋਸ਼ਨ ਕਰੋ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਹਰਬੰਸ ਲਾਲ, ਅਨੂ ਵਰਮਾ, ਨੀਲਮ, ਗੁਰਪ੍ਰੀਤ, ਸਿਲਵੀਆ, ਸੰਦੀਪ, ਰਸ਼ਮੀ, ਜਸਵਿੰਦਰ ਕੌਰ, ਹਰਸ਼ਦੀਪ ਕੌਰ, ਪ੍ਰਵੀਨ ਕੁਮਾਰ, ਰਿਤਿਕਾ, ਅੰਬਿਕਾ, ਅਫਤਾਬ ਅਤੇ ਸਕੂਲ ਦਾ ਸਾਰਾ ਸਟਾਫ਼ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਕਾਨੂੰਨ ਖਤਮ ਕਰਨਾ ਇਤਿਹਾਸਿਕ ਗਲਤੀ -ਕਰਨ ਸਿੰਘ ਰਾਣਾ <br/> ਅਗਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਵਿਖੇ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦੀ ਯਾਦ 'ਚ ਸਮਾਗਮ
Ad Position 24