25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਨਰੇਗਾ ਕਾਨੂੰਨ ਖਤਮ ਕਰਨਾ ਇਤਿਹਾਸਿਕ ਗਲਤੀ -ਕਰਨ ਸਿੰਘ ਰਾਣਾ <br/>

Ad Position 21
No active advertisement
ਅਜੀਤ ਡੈਸਕ 25-12-2025
ਬਲਾਚੌਰ, 24 ਦਸੰਬਰ (ਨਰੇਸ਼ ਧੌਲ)-ਪਿੰਡਾਂ ਅੰਦਰ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਦੇ ਫੈਸਲੇ ਦਾ ਮਜ਼ਦੂਰਾਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ | ਜਿਸ ਦੇ ਮੱਦੇ ਨਜ਼ਰ ਵੱਖ-ਵੱਖ ਪਿੰਡਾਂ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ | ਪਿੰਡ ਮੋਹਰ ਵਿਚ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਪਰਮਜੀਤ ਸਿੰਘ ਸਰਪੰਚ ਦੀ ਅਗਵਾਈ ਹੇਠ ਹੋਈ | ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਮਜ਼ਦੂਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਇਕ ਇਤਿਹਾਸਿਕ ਗਲਤੀ ਕੀਤੀ ਹੈ | ਇਹ ਕਾਨੂੰਨ ਮੰਗ ਅਧਾਰਤ ਰੋਜਗਾਰ ਦੀ ਗਰੰਟੀ ਦਿੰਦਾ ਹੈ ਜਿਸ ਵਿੱਚ 70 ਫੀਸਦੀ ਔਰਤਾਂ ਕੰਮ ਕਰਦੀਆਂ ਹਨ | ਉਨ੍ਹਾਂ ਅਪੀਲ ਕੀਤੀ ਕਿ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਵਿਚ ਨਵੇਂ ਕਨੂੰਨ ਵਿਰੁੱਧ ਅਤੇ ਮਨਰੇਗਾ ਦੇ ਹੱਕ ਵਿੱਚ ਮਤੇ ਪਾਸ ਕੀਤੇ ਜਾਣ | ਇਸ ਮੌਕੇ ਸਾਥੀ ਮਨੋਹਰ ਲਾਲ ਟੌਂਸਾ ਤਹਿਸੀਲ ਪ੍ਰਧਾਨ ਮਨਰੇਗਾ ਅਧਿਕਾਰ ਅੰਦੋਲਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ, ਮਜਦੂਰਾਂ, ਪੰਚਾਇਤਾਂ ਅਤੇ ਰਾਜ ਸਰਕਾਰਾਂ ਦੇ ਹੱਕ ਖੋਹ ਰਹੀ ਹੈ | ਸਭ ਨੂੰ ਡੱਟ ਕੇ ਕੇਂਦਰ ਸਰਕਾਰ ਖਿਲਾਫ ਖੜਨਾ ਪਏਗਾ, ਅੱਜ ਸੱਭ ਲਈ ਪਰਖ ਦੀ ਘੜੀ ਹੈ | ਦੁਬਦਾ ਛੱਡ ਕੇ ਸਾਰੇ ਮੈਦਾਨ ਵਿੱਚ ਨਿਤਰੋ ਅਤੇ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਪੁੱਠਾ ਗੇੜਾ ਦਿਓ | ਇਸ ਮੌਕੇ ਹਰਦੇਵ ਸਿੰਘ ਬੱਲ ਸਾਬਕਾ ਸਰਪੰਚ, ਰਾਮ ਸਰਨ ਨੰਬਰਦਾਰ, ਕਸ਼ਮੀਰੀ ਲਾਲ, ਸਰਬਜੀਤ ਕੌਰ, ਬਿਮਲਾ ਦੇਵੀ ਅਤੇ ਬੀਬੀ ਕੁਸਲਿਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਬਹੁ ਗਿਣਤੀ ਪਿੰਡਾਂ ਦੇ ਲੋਕ ਅਤੇ ਵੱਖ-ਵੱਖ ਸਖੀਆਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ 2.70 ਲੱਖ ਦੀ ਮਾਲੀ ਮਦਦ ਅਗਲੀ ਖ਼ਬਰ ਸੈਂਟਰਲ ਪਬਲਿਕ ਸਕੂਲ ਬੰਗਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24