30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬੰਗਾ ਵਿਖੇ ਹੋਈ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 28-12-2025
ਬੰਗਾ, 27 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਚੌਧਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਦੀ ਕੋਠੀ ਬੰਗਾ ਵਿਖੇ ਕਾਂਗਰਸ ਪਾਰਟੀ ਦੁਆਰਾ ਬਲਾਕ ਸੰਮਤੀ ਦੇ ਖੜ੍ਹੇ ਕੀਤੇ 25 ਉਮੀਦਵਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਖੜ੍ਹੇ ਕੀਤੇ 4 ਉਮੀਦਵਾਰ ਅਤੇ ਬੰਗਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਇੱਕ ਭਰਵੀਂ ਮੀਟਿੰਗ ਹੋਈ | ਜਿਸ ਦੀ ਪ੍ਰਧਾਨਗੀ ਸ੍ਰੀਮਤੀ ਮੀਨਾ ਸੂੰਢ ਦੁਆਰਾ ਕੀਤੀ ਗਈ | ਇਸ ਮੀਟਿੰਗ ਵਿੱਚ ਕੰਵਲਜੀਤ ਗੜ੍ਹੀ, ਬਿਮਲਾ ਬੰਗਾ, ਸੁਖਦੇਵ ਸਿੰਘ ਚੇਤਾ, ਰਾਮ ਦਾਸ ਸਿੰਘ, ਚਾਰੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਤੇ 25 ਸੰਮਤੀ ਦੇ ਉਮੀਦਵਾਰ ਹਾਜ਼ਰ ਸਨ | ਇਸ ਸਮੇਂ ਸੀਨੀਅਰ ਕਾਂਗਰਸ ਲੀਡਰ ਮਲਕੀਤ ਸਿੰਘ ਬਾਹੜੋਵਾਲ, ਹੁਸਨ ਸਿੰਘ ਘੁੰਮਣ, ਰਜਿੰਦਰ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਹਰਬੰਤ ਸਿੰਘ ਸਾਬਕਾ ਚੇਅਰਮੈਨ, ਸਰਦਾਰ ਤੀਰਥ ਸਿੰਘ ਸਾਬਕਾ ਚੇਅਰਮੈਨ, ਕਮਲਜੀਤ ਬੰਗਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਾਜਕੁਮਾਰ ਸਭਰਵਾਲ ਪ੍ਰਧਾਨ ਕਾਂਗਰਸ ਸੇਵਾ ਦਲ, ਜ਼ਿਲ੍ਹਾ ਨਵਾਂਸ਼ਹਿਰ, ਅਮਰਜੀਤ ਕਾਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ, ਡਾਕਟਰ ਨਿਰੰਜਨ ਕੁਮਾਰ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ, ਕੁਲਵੰਤ ਸਿੰਘ ਕਲੇਰਾਂ, ਸੁਰਜੀਤ ਸਿੰਘ ਸੰਧੂ, ਜਸਵਿੰਦਰ ਮੋਨੂੰ ਸੀਨੀਅਰ ਕਾਂਗਰਸੀ, ਅਮਨਦੀਪ ਗੁਰੂ ਐਡਵੋਕੇਟ, ਹਰਬੰਸ ਬਬਲੂ, ਗਿਆਨ ਚੰਦ, ਰਾਜਵਿੰਦਰ ਕੰਗਰੌੜ, ਗਿਆਨ ਚੰਦ ਸਕੱਤਰ ਬਲਾਕ, ਪਟਵਾਰੀ ਬਲਵੀਰ ਰਾਮ, ਸਰਪੰਚ ਪਿਆਰਾ ਸਿੰਘ, ਜਸਬੀਰ ਸ਼ੀਰਾ, ਸਤਨਾਮ ਸੰਧੂ, ਇਰਵਨ ਰੱਤੂ, ਕਮਲ ਭੂਤਾਂ ਸਾਬਕਾ ਸਰਪੰਚ, ਗੁਰਵਿੰਦਰ ਸਿੰਘ, ਬਲਵਿੰਦਰ ਸੋਤਰਾਂ ਆਦਿ ਹਾਜ਼ਰ ਸਨ | ਇਸ ਸਮੇਂ ਚੌਧਰੀ ਮੀਨਾ ਸੂੰਢ ਨੇ ਸਾਰੇ ਉਮੀਦਵਾਰਾਂ ਦਾ ਸਤਿਕਾਰ ਕੀਤਾ, ਤੇ ਸਾਰੀ ਲੀਡਰਸ਼ਿਪ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਦੀਵਾਨ ਸਜਾਏ <br/> ਅਗਲੀ ਖ਼ਬਰ ਪਿੰਡ ਕੱਟ 'ਚ ਮੈਂਬਰ ਬਲਾਕ ਸੰਮਤੀ ਸਤਿੰਦਰ ਕੌਰ ਕਲੇਰ ਦਾ ਨਗਰ ਨਿਵਾਸੀਆ ਵਲੋਂ ਕੀਤਾ ਸਨਮਾਨ <br/>
Ad Position 24