30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਚਾਰ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ 'ਚ ਬੰਗਾ 'ਚ ਦੁੱਧ ਦਾ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 28-12-2025
ਬੰਗਾ, 27 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਗਰਮ ਦੁੱਧ ਦਾ ਲੰਗਰ ਗੜ੍ਹਸ਼ੰਕਰ ਚੌਂਕ ਬੰਗਾ ਵਿਖੇ ਲਗਾਇਆ ਗਿਆ | ਜਿਸ ਦਰਮਿਆਨ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਸ਼ਰਧਾਪੂਰਵਕ ਸ਼ਰਧਾਂਜਲੀ ਭੇਟ ਕੀਤੀ ਅਤੇ ਸਮੂਹ ਸੇਵਾਦਾਰਾਂ ਨੇ ਹਾਜਰੀ ਭਰੀ | ਇਸ ਮੌਕੇ ਸੇਵਾਦਾਰਾਂ 'ਚ ਮਨਦੀਪ ਸਿੰਘ ਗੋਬਿੰਦਪੁਰ, ਜਸਕੰਵਰਦੀਪ ਸਿੰਘ ਬਾਲੋਂ, ਗੁਰਪ੍ਰੀਤ ਸਿੰਘ ਗੋਬਿੰਦਪੁਰ ਨਿਊ ਖੇਤੀ ਸੁਵਿਧਾ, ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ, ਇਸ਼ਰ ਸਿੰਘ ਸੋਨੂੰ, ਅਮਨਦੀਪ ਸਿੰਘ ਸਿੱਟਾ, ਪਲਵਿੰਦਰ ਸਿੰਘ ਮਾਣ, ਰਣਜੀਤ ਸਿੰਘ ਬਿੰਜੋਂ, ਰਕੇਸ਼ ਨਾਗਰਾ ਇਟਲੀ, ਸਰਵਨ ਸਿੰਘ ਭੋਲਾ ਉਸਮਾਨਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਨਮਿਤ ਪਾਠ ਦੇ ਭੋਗ ਭਲਕੇ <br/> ਅਗਲੀ ਖ਼ਬਰ ਮਿਰਗੀ ਦੇ ਇਲਾਜ 'ਚ ਲਗਾਤਾਰਤਾ ਬਹੁਤ ਜ਼ਰੂਰੀ-ਡਾ. ਗਗਨਦੀਪ ਸਿੰਘ <br/>
Ad Position 24