18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਚ ਸੈਲਰੀ ਅਕਾਊਾਟ ਨਾਲ ਸੰਬੰਧਿਤ ਸਕੀਮਾਂ ਸੰਬੰਧੀ ਜਾਗਰੂਕਤਾ ਕੈਂਪ <br/>

Ad Position 21
No active advertisement
ਅਜੀਤ ਡੈਸਕ 30-12-2025
ਦਸੂਹਾ, 29 ਦਸੰਬਰ (ਭੁੱਲਰ)- ਜੇ.ਸੀ.ਡੀ.ਏ.ਵੀ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਪੰਜਾਬ ਨੈਸ਼ਨਲ ਬੈਂਕ ਦਸੂਹਾ ਦੇ ਸਹਿਯੋਗ ਨਾਲ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਲਈ ਸੈਲਰੀ ਅਕਾਊਾਟ ਨਾਲ ਸੰਬੰਧਿਤ ਬਿਨਾਂ ਕਿਸੇ ਸ਼ੁਲਕ ਤੋਂ ਉਪਲਬਧ ਸਹੂਲਤਾਂ ਅਤੇ ਸਕੀਮਾਂ ਦੀ ਜਾਗਰੂਕਤਾ ਲਈ ਇੱਕ ਰੋਜ਼ਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਪੰਜਾਬ ਨੈਸ਼ਨਲ ਬੈਂਕ ਦਸੂਹਾ ਦੇ ਸੀਨੀਅਰ ਮੈਨੇਜਰ ਅਤੇ ਬ੍ਰਾਂਚ ਹੈੱਡ ਸ਼੍ਰੀ ਪੰਕਜ ਧਾਰੀਵਾਲ, ਸਰਕਲ ਆਫ਼ਿਸ ਹੁਸ਼ਿਆਰਪੁਰ ਦੇ ਮਾਰਕੀਟਿੰਗ ਅਫ਼ਸਰ ਅੰਮਿ੍ਤਪਾਲ ਸਿੰਘ ਅਤੇ ਪੰਜਾਬ ਨੈਸ਼ਨਲ ਬੈਂਕ ਦਸੂਹਾ ਦੇ ਸੀ.ਐਸ.ਏ ਮਰੀਨ ਨਰੂਲਾ ਇਹਨਾਂ ਸਕੀਮਾਂ ਅਤੇ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਕਾਮਰਸ ਵਿਭਾਗ ਦੇ ਮੁਖੀ ਡਾਕਟਰ ਕਾਜਲ ਕਿਰਨ ਨੇ ਸਟਾਫ਼ ਨੂੰ ਪੰਜਾਬ ਨੈਸ਼ਨਲ ਬੈਂਕ ਤੋਂ ਆਏ ਮਹਿਮਾਨਾਂ ਨਾਲ ਰੂਬਰੂ ਕਰਵਾਇਆ | ਪਿ੍ੰਸੀਪਲ ਸ਼੍ਰੀ ਰਾਕੇਸ਼ ਕੁਮਾਰ ਮਹਾਜਨ ਨੇ ਕਾਮਰਸ ਵਿਭਾਗ ਅਤੇ ਪੰਜਾਬ ਨੈਸ਼ਨਲ ਬੈਂਕ ਦਸੂਹਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕੀ ਇਹ ਕੈਂਪ ਸਾਰੇ ਸਟਾਫ਼ ਮੈਂਬਰਾਂ ਨੂੰ ਇੱਕ ਜਾਗਰੂਕ ਬੈਂਕਿੰਗ ਗ੍ਰਾਹਕ ਬਣਾਏਗਾ ਅਤੇ ਮਿਲਦੀਆਂ ਸਹੂਲਤਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਦੇ ਕਾਬਲ ਬਣਾਏਗਾ | ਪੰਜਾਬ ਨੈਸ਼ਨਲ ਬੈਂਕ ਦੀ ਟੀਮ ਨੇ ਸਟਾਫ਼ ਨੂੰ ਸੈਲਰੀ ਅਕਾਊਾਟ ਨਾਲ ਸੰਬੰਧਿਤ ਨੀਓ, ਐਕਸਲ, ਓਪਟੀਮਾਂ ਅਤੇ ਇੰਪੀਰੀਅਲ ਸਕੀਮਾਂ ਨਾਲ ਜਾਣੂ ਕਰਵਾਇਆ ਅਤੇ ਇਹਨਾਂ ਸਕੀਮਾਂ ਨਾਲ ਮਿਲਦੀਆਂ ਵੱਖ ਵੱਖ ਸਹੂਲਤਾਂ ਜਿਵੇਂ ਕਿ ਐਕਸੀਡੈਂਟ ਇੰਸ਼ੋਰੈਂਸ, ਟਰਮ ਇੰਨਸ਼ੋਰੈਂਸ, ਲਾੱਕਰ ਰੈਂਟ, ਵਹੀਕਲ ਲੋਨ, ਫੈਮਿਲੀ ਅਕਾਊਾਟ, ਡਿਸਐਬਿਲਿਟੀ ਇਨਸੋਰਾਸ ਆਦਿ ਉੱਪਰ ਵਿਸਥਾਰ ਨਾਲ ਚਰਚਾ ਕੀਤੀ | ਸਟਾਫ਼ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਇਹ ਕੈਂਪ ਵਿਚ ਹਿੱਸਾ ਲਿਆ ਅਤੇ ਸੈਲਰੀ ਅਕਾਊਾਟ ਨਾਲ ਮਿਲਦੀਆਂ ਸਕੀਮਾਂ ਸਬੰਧਿਤ ਸਾਰੇ ਸੰਸ਼ਿਆਂ ਨੂੰ ਦੂਰ ਕੀਤਾ | ਕੈਂਪ ਦੇ ਅੰਤ ਵਿਚ ਕਾਮਰਸ ਵਿਭਾਗ ਦੇ ਮੁਖੀ ਡਾਕਟਰ ਕਾਜਲ ਕਿਰਨ ਨੇ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਅਤੇ ਸਮੁੱਚੇ ਟੀਚਿੰਗ ਅਤੇ ਨਾਨ ਟੀਚਿੰਗ ਵਿਭਾਗ ਦੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਵ. ਬੀਬੀ ਕੁਲਵੰਤ ਕੌਰ ਨੂੰ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਪੰਜਾਬ 'ਚ ਵਿਕਾਸ ਠੱਪ, ਵਾਅਦੇ ਕਾਗ਼ਜ਼ਾਂ 'ਤੇ - ਲੱਖੀ ਗਿਲਜੀਆਂ <br/>
Ad Position 24