17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬੰਗਾ ਪੁਲਿਸ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ <br/>

Ad Position 21
No active advertisement
ਅਜੀਤ ਡੈਸਕ 30-12-2025
ਬੰਗਾ, 29 ਦਸੰਬਰ (ਧਰਮਵੀਰ ਪਾਲ)-ਥਾਣਾ ਸਿਟੀ ਬੰਗਾ ਦੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਐਸ.ਐਚ.ਓ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਗਸ਼ਤ 'ਤੇ ਸਨ | ਉਹ ਥਾਣਾ ਸਿਟੀ ਬੰਗਾ ਤੋਂ ਗੜਸ਼ੰਕਰ ਚੌਂਕ ਬੰਗਾ ਅਤੇ ਕਚਹਿਰੀ ਚੌਂਕ ਬੰਗਾ ਹੁੰਦੇ ਹੋਏ ਝਿੱਕਾ ਪੁਲੀ ਬੰਗਾ ਸਾਇਡ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਝਿੱਕਾ ਪੁਲੀ ਬੰਗਾ ਨੇੜੇ ਪੁੱਜੀ ਤਾਂ ਇੱਕ ਨੌਜਵਾਨ ਸਾਹਮਣੇ ਤੋਂ ਆਉਂਦਾ ਦਿਖਾਈ ਦਿੱਤਾ | ਜੋ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੇ ਹੱਥ ਵਿੱਚ ਫੜੀ ਲਿਫ਼ਾਫ਼ੀ ਨੂੰ ਹੇਠਾਂ ਜਮੀਨ 'ਤੇ ਘਾਹ ਫੂਸ ਵੱਲ ਸੁੱਟ ਦਿੱਤਾ ਤੇ ਆਪ ਤੇਜ ਕਦਮੀ ਨਾਲ ਪਿੱਛੇ ਨੂੰ ਮੁੜ ਕੇ ਚੱਲਣ ਲੱਗਾ | ਜਿਸ 'ਤੇ ਸ਼ੱਕ ਪੈਣ ਕਰਕੇ ਨੌਜਵਾਨ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਮਰਿੰਦਰ ਸਿੰਘ ਉਰਫ ਮਨੀ ਪੁੱਤਰ ਸੁਰਿੰਦਰ ਸਿੰਘ ਵਾਸੀ ਰਾਮਗੜੀਆਂ ਮੁਹੱਲਾ ਰੇਲਵੇ ਰੋਡ ਬੰਗਾ ਥਾਣਾ ਸਿਟੀ ਬੰਗਾ ਦੱਸਿਆ ਅਤੇ ਉਸ ਵਲੋਂ ਸੁੱਟੇ ਲਿਫਾਫਾ ਵਿੱਚੋ 10 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ |

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਵਲੋਂ ਕੁੱਟਮਾਰ ਕਰਨ 'ਤੇ ਕਿਸਾਨ ਦੀ ਮੌਤ <br/> ਅਗਲੀ ਖ਼ਬਰ ਸੀ.ਪੀ.ਆਈ ਦਾ ਇਤਿਹਾਸ ਕੁਰਬਾਨੀਆਂ ਭਰਿਆ -ਮਾੜੀਮੇਘਾ
Ad Position 24