ਬੰਗਾ, 29 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਇਤਹਾਸ ਵਿਚ ਸਰਹਿੰਦ ਦੀ ਰਣਭੂਮੀ ਵਿਚ ਜ਼ਬਰ ਤੇ ਜ਼ੁਲਮ ਵਿਰੁੱਧ ਲੋਹਾ ਲੈਂਦਿਆਂ ਤੇ ਦੁਨੀਆ ਦੀ ਅਸਾਵੀਂ ਜੰਗ ਵਿਚ ਸ਼ਹੀਦ ਹੋਏ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਸਰਹਿੰਦ ਦੇ ਸੂਬੇਦਾਰ ਵਜ਼ੀਦ ਖਾਂ ਦੁਆਰਾ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਜਿੰਦਾ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰਨਾ ਅਤੇ ਦਾਦੀ ਮਾਤਾ ਗੁਜ਼ਰ ਕੌਰ ਉਪਰ ਢਾਏ ਜ਼ੁਲਮ ਨੂੰ ਉਜਾਗਰ ਕਰਦੀ ਫਿਲਮ ਚਾਰ ਸਾਹਿਬਜ਼ਾਦੇ ਪਿੰਡ ਪਠਲਾਵਾ ਦੇ ਪ੍ਰਬੰਧਕਾਂ ਵਲੋਂ ਆਪਣੀਆਂ ਨਸਲਾਂ ਨੂੰ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆਂ ਤੋਂ ਜਾਣੂ ਕਰਵਾਉਣ ਲਈ ਪਿੰਡ ਦੇ ਜੰਝ ਘਰ, ਨਜ਼ਦੀਕ ਦਫ਼ਤਰ ਏਕ ਨੂਰ ਸਵੈ ਸੰਸਥਾ ਪਠਲਾਵਾ ਵਿਖੇ ਵਿਖਾਈ ਗਈ | ਜਿਸ ਨੂੰ ਪਿੰਡ ਪਠਲਾਵਾ ਦੀ ਨਗਰ ਪੰਚਾਇਤ, ਬੱਚਿਆਂ, ਬਜ਼ੁਰਗਾਂ, ਮਾਤਾਵਾਂ ਅਤੇ ਨੌਜਵਾਨਾਂ ਨੇ ਬੈਠ ਕੇ ਵੇਖਿਆ | ਇਸ ਫਿਲਮ ਨੂੰ ਵਿਖਾਉਣ ਲਈ ਸਰਬਜੀਤ ਸਿੰਘ ਸਾਬੀ, ਮਨਜੀਤ ਸਿੰਘ, ਹਰਿੰਦਰ ਸਿੰਘ, ਜਸਵੀਰ ਸਿੰਘ ਕੁੱਕੂ, ਜਸਪਾਲ ਸਿੰਘ, ਜਸਵੀਰ ਸਿੰਘ ਜੱਸਾ, ਗੁਰਵਿੰਦਰ ਸਿੰਘ, ਤਾਰਾ ਸਿੰਘ ਬਲੀ, ਪਿੰਡ ਦੇ ਸਰਪੰਚ ਦਿਲਾਵਰ ਸਿੰਘ ਬੈਂਸ, ਕੁਲਦੀਪ ਸਿੰਘ ਪੀਜ਼ਾ ਹੌਟ, ਸਾਬਕਾ ਸਰਪੰਚ ਹਰਪਾਲ ਸਿੰਘ, ਮੈਂਬਰ ਪੰਚਾਇਤ ਬਹਾਦਰ ਸਿੰਘ ਲਾਡੀ, ਹਰਮਿੰਦਰ ਸਿੰਘ ਆੜਤੀਆਂ ਅਤੇ ਬਲਜੀਤ ਸਿੰਘ ਮਾਹਲੀਆ ਵਲੋਂ ਅਹਿਮ ਭੂਮਿਕਾ ਨਿਭਾਈ ਗਈ | ਇਸ ਨਿਵੇਕਲੇ ਕਾਰਜ ਲਈ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਸਰਪ੍ਰਸਤ ਬਲਵੀਰ ਸਿੰਘ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.ਕੇ, ਲੈਕਚਰਾਰ ਤਰਸੇਮ ਪਠਲਾਵਾ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ ਅਤੇ ਮਾਸਟਰ ਰਾਮੇਸ਼ ਕੁਮਾਰ ਵਲੋਂ ਪ੍ਰਬੰਧਕਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਆਪਣੇ ਇਤਹਾਸ ਤੋਂ ਜਾਣੂ ਕਰਵਾਉਣ ਲਈ ਅਜਿਹੇ ਉੱਦਮ ਉਪਰਾਲੇ ਕਰਦੇ ਰਹਿਣ ਦੀ |