ਬਲਾਚੌਰ, 29 ਦਸੰਬਰ (ਦੀਦਾਰ ਸਿੰਘ ਬਲਾਚੌਰੀਆਂ, ਨਰੇਸ਼ ਧੌਲ)-ਬੰਗਲਾ ਦੇਸ਼ ਵਿੱਚ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਨੂੰ ਬੜੀ ਬੇਰਹਿਮੀ ਨਾਲ ਕੀਤੇ ਕਤਲ ਅਤੇ ਘੱਟ ਗਿਣਤੀ ਵਰਗ 'ਤੇ ਹੋ ਰਹੇ ਅੱਤਿਆਚਾਰਾਂ ਦੇ ਵਿਰੋਧ 'ਚ ਸਨਾਤਨ ਧਰਮ ਸਭਾ ਬਲਾਚੌਰ ਅਤੇ ਹੋਰ ਸਮਾਜਿਕ ਅਤੇ ਧਾਰਮਿਕ ਜੱਥੇਬੰਦਿਆਂ ਵੱਲੋਂ ਸਾਂਝੇ ਤੌਰ 'ਤੇ ਮੰਗ ਪੱਤਰ ਉਪ ਮੰਡਲ ਮਜਿਸਟ੍ਰੇਟ ਬਲਾਚੌਰ ਕਿ੍ਤਿਕਾ ਗੋਇਲ ਆਈ.ਏ.ਐਸ ਨੂੰ ਦਿੱਤਾ ਗਿਆ ਅਤੇ ਇਨ੍ਹਾਂ ਅੱਤਿਆਚਾਰਾਂ ਦੇ ਖਿਲਾਫ਼ ਯੂ.ਐਨ.ਓ ਤੋਂ ਬਿਨ੍ਹਾਂ ਦੇਰੀ ਦਖਲ ਦੇਣ ਦੀ ਮੰਗ ਕੀਤੀ | ਸਨਾਤਨ ਧਰਮ ਸਭਾ ਦੇ ਜਨਰਲ ਸਕੱਤਰ ਪਰਮਜੀਤ ਰੱਤੇਵਾਲੀਆ, ਭਾਜਪਾ ਆਗੂ ਨੰਦ ਕਿਸ਼ੋਰ, ਵਿਜੇ ਭਾਟੀਆ, ਜਗਦੀਸ਼ ਕਪਿਲ ਅਤੇ ਰੋਹਿਤ ਬਾਦਲ ਨੇ ਆਖਿਆ ਕਿ ਬੰਗਲਾਂ ਦੇਸ਼ ਤੇ ਹੋਰਨਾਂ ਦੇਸ਼ਾਂ ਜਿੱਥੇ ਹਿੰਦੂਆਂ ਤੇ ਘੱਟ ਗਿਣਤੀ ਵਰਗ 'ਤੇ ਅੱਤਿਆਚਾਰ ਹੋ ਰਿਹਾ ਹੈ, ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾਂ ਹੈ | ਇਸ ਵਫ਼ਦ ਵਿੱਚ ਰਾਣਾ ਲਲਿਤ ਸਿੰਘ, ਵਿਕਾਸ ਭਾਰਦਵਾਜ, ਗੋਲਡੀ ਪ੍ਰਧਾਨ ਬ੍ਰਾਹਮਣ ਸਭਾ ਬਲਾਚੌਰ, ਗੁਰਨਾਮ ਕਿਸਾਨਾਂ, ਰਾਣਾ ਤਰਸੇਮ ਸਿੰਘ ਸਰਪੰਚ, ਰਾਣਾ ਵਿਜੇ ਪਾਲ ਸਾਬਕਾ ਸਰਪੰਚ ਨਾਨੋਵਾਲ, ਮਾਸਟਰ ਸ਼ਿਵ ਸ਼ਰਮਾਂ, ਪੰਡਿਤ ਲੇਖ ਰਾਜ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਮਹਿੰਾਦੀਪੁਰ, ਰਾਕੇਸ਼ ਸ਼ਰਮਾਂ, ਜਸਵਿੰਦਰ ਮੀਹਰ ਸ਼ਿਵ ਸੈਨਾ ਆਗੂ, ਹਰੀਪਾਲ ਕਸਲੀ, ਕਿ੍ਸ਼ਨ ਕੁਮਾਰ, ਪਵਨ ਕੁਮਾਰ ਸ਼ਰਮਾਂ, ਰਾਜੀਵ ਅਨੰਦ ਰਾਜੂ, ਅਸ਼ੋਕ ਕੁਮਾਰ ਸ਼ਿਵ ਸੈਨਾਂ, ਕੁਲਦੀਪ ਮਰਵਾਹਾ, ਜੋਤੀ ਸਰੂਪ, ਰਾਣਾ ਮਨਜੀਤ ਸਿੰਘ, ਬਿੰਦਰ ਰਜਵਾੜਾ ਆਦਿ ਸ਼ਾਮਿਲ ਸਨ |