16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬੇਸਹਾਰਾ ਪਸ਼ੂਆਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਣਾਇਆ ਹੋਇਆ ਹੈ ਨਰਕ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਪੋਜੇਵਾਲ ਸਰਾਂ, 29 ਦਸੰਬਰ (ਨਵਾਂਗਰਾਈਾ)-ਇਲਾਕੇ ਵਿੱਚ ਜਿੱਥੇ ਜੰਗਲੀ ਜਾਨਵਰਾਂ ਨੇ ਲੋਕਾਂ ਦਾ ਜੀਉਣਾ ਹਰਾਮ ਕੀਤਾ ਹੋਇਆ ਹੈ ੳੁੱਥੇ ਲੋਕਾਂ ਵਲੋਂ ਛੱਡੇ ਅਵਾਰਾ ਪਸ਼ੂਆਂ ਨੇ ਵੀ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ | ਜੰਗਲੀ ਤੇ ਇਹਨਾਂ ਛੱਡੇ ਹੋਏ ਅਵਾਰਾ ਪਸ਼ੂਆਂ ਨੇ ਜਿੱਥੇ ਕਿਸਾਨੀ ਤਬਾਹ ਕੀਤੀ ਹੋਈ ਹੈ, ੳੁੱਥੇ ਹੁਣ ਤੱਕ ਇਹ ਜੰਗਲੀ ਤੇ ਛੱਡੇ ਹੋਏ ਅਵਾਰਾ ਪਸ਼ੂ ਕਈ ਕੀਮਤੀ ਜਾਨਾਂ ਵੀ ਲੈ ਚੁੱਕੇ ਹਨ | ਇਹ ਪਸ਼ੂ ਸਾਰੀ-ਸਾਰੀ ਰਾਤ ਖੇਤਾਂ ਵਿੱਚ ਜਿਮੀਦਰਾਂ ਨੂੰ ਰਾਤਾਂ ਕੱਟਣ ਲਈ ਮਜਬੂਰ ਕਰ ਰਹੇ ਹਨ ਤੇ ਕਿਸਾਨ ਦੀ ਸਾਰੀ ਫਸਲ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਵਲੋਂ ਤਬਾਹ ਕਰ ਦਿੱਤੀ ਜਾਵੇ, ਕਦੇ ਵੀ ਅੰਦਾਜਾ ਨਹੀਂ ਲਗਾਇਆ ਜਾ ਸਕਦਾ | ਕਈ ਵਾਰ ਰਾਤ ਨੂੰ ਮਾੜੀ ਜਿਹੀ ਅੱਖ ਲੱਗਣ ਨਾਲ ਹੀ ਇਹ ਜਾਨਵਰ ਕਿਸਾਨਾਂ ਦੀ ਪੁੱਤਰਾਂ ਵਾਂਗੂ ਪਾਲੀ ਫ਼ਸਲ ਤਬਾਹ ਕਰ ਜਾਂਦੇ ਹਨ ਤੇ ਕਿਸਾਨ ਵਿਚਾਰਾ ਹੱਥ ਮਲਦਾ ਰਹਿ ਜਾਂਦਾ ਹੈ | ਇਸ ਤੋਂ ਇਲਾਵਾ ਹੁਣ ਇਹ ਜਾਨਵਰ ਸੜਕਾਂ 'ਤੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ | ਜਿਸ ਨਾਲ ਰੋਜਾਨਾ ਕੋਈ ਨਾ ਕੋਈ ਹਾਦਸਾ ਇਸ ਇਲਾਕੇ ਵਿੱਚ ਵਾਪਰ ਰਿਹਾ ਹੈ ਅਤੇ ਇਹਨਾਂ ਅਵਾਰਾਂ ਤੇ ਜੰਗਲੀ ਪਸ਼ੂਆਂ ਦੀ ਲਪੇਟ ਵਿੱਚ ਆ ਕੇ ਕਈਆਂ ਦਾ ਜਾਨੀ ਨੁਕਸਾਨ ਹੋ ਚੁੱਕਾ ਹੈ | ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਹਾਦਸੇ ਵਾਪਰੇ ਹਨ ਜਿਸ ਨਾਲ ਕਈ ਕੀਮਤੀ ਜਾਨਾਂ ਗਈਆਂ ਹਨ ਜਾਂ ਫਿਰ ਕਈ ਲੋਕ ਸਦਾ ਲਈ ਨਕਾਰਾ ਹੋ ਗਏ ਹਨ | ਇਨ੍ਹਾਂ ਜਾਨਵਰਾਂ ਦਾ ਜਿਆਦਾ ਬੋਲਬਾਲਾ ਕੰਢੀ ਦੇ ਇਸ ਇਲਾਕੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ | ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਹਨਾਂ ਜੰਗਲੀ ਤੇ ਅਵਾਰਾਂ ਜਾਨਵਰਾਂ ਬਾਰੇ ਸਰਕਾਰ ਕੋਈ ਵਿਸ਼ੇਸ਼ ਪਾਲਿਸੀ ਲਿਆਵੇ ਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੁਖਤਾ ਪ੍ਰਬੰਧ ਕਰੇ | ਲੋਕਾਂ ਦੀ ਇਹ ਵੀ ਮੰਗ ਹੈ ਕਿ ਚਲੋ ਜੰਗਲੀ ਅਤੇ ਅਵਾਰਾ ਜਾਨਵਰਾਂ ਬਾਰੇ ਸਰਕਾਰ ਅਜੇ ਇੱਕਦਮ ਕੁੱਝ ਨਹੀਂ ਕਰ ਸਕਦੀ ਪਰ ਉਨ੍ਹਾਂ ਜਾਨਵਰਾਂ ਦਾ ਪ੍ਰਬੰਧ ਜ਼ਰੂਰ ਕਰੇ ਜੋ ਲੋਕੀਂ ਇਹਨਾਂ ਪਸ਼ੂਆਂ ਦਾ ਲਾਭ ਲੈ ਕੇ ਜਦੋਂ ਉਹ ਨਕਾਰਾ ਹੋ ਜਾਂਦੇ ਹਨ ਜਾਂ ਫਿਰ ਉਨ੍ਹਾਂ ਦੇ ਮਤਬਲ ਦੇ ਨਹੀਂ ਰਹਿੰਦੇ ਉਨ੍ਹਾਂ ਦਾ ਰੱਸਾ ਖੋਲ ਉਨ੍ਹਾਂ ਨੂੰ ਅਵਾਰਾ ਕਰ ਜਾਂਦੇ ਹਨ, ਅਜਿਹੇ ਲੋਕਾਂ ਖਿਲਾਫ਼ ਸਰਕਾਰ ਜ਼ਰੂਰ ਕੋਈ ਕਾਰਵਾਈ ਕਰੇ | ਸਰਕਾਰ ਇਸ ਗੱਲ ਦਾ ਪ੍ਰਬੰਧ ਕਰੇ ਕਿ ਜਿਹੜੇ ਲੋਕੀਂ ਆਪਣੇ ਪਸ਼ੂਆਂ ਨੂੰ ਅਵਾਰਾ ਛੱਡ ਕੇ ਜਾਂਦੇ ਹਨ ਉਨ੍ਹਾਂ ਨੂੰ ਸਖ਼ਤ ਸਜਾ ਦਿੱਤੀ ਜਾਵੇ | ਬੜੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਅਸੀਂ ਗਊ ਮਾਤਾ ਦੀ ਪੂਜਾ ਕਰਦੇ ਹਾਂ ਜਦੋਂ ਵਿਚਾਰੀ ਦੁੱਧ ਦੇਣ ਤੋਂ ਅਸਮਰਥ ਹੋ ਜਾਂਦੀ ਹੈ ਤਾਂ ਉਸ ਨੂੰ ਅਸੀਂ ਅਵਾਰਾ ਧੱਕੇ ਖਾਣ ਤੇ ਲੋਕਾਂ ਨੂੰ ਪਰੇਸਾਨ ਕਰਨ ਲਈ ਛੱਡ ਦਿੰਾਦੇ ਹਾਂ, ਅਜਿਹੇ ਲੋਕਾਂ ਨੂੰ ਕਦੇ ਵੀ ਬਖਸਣਾਂ ਨਹੀਂ ਚਾਹੀਦਾ | ਇਸ ਇਲਾਕੇ ਦੇ ਇਹ ਹਾਲਾਤ ਹਨ ਕਿ ਹਰ ਪਿੰਡ ਵਿੱਚ 50-50, 60-60 ਦੇ ਝੂੰਡ ਆਮ ਦੇਖਣ ਨੂੰ ਮਿਲਦੇ ਹਨ | ਇਸ ਸਬੰਧੀ ਸੀਨੀਅਰ ਅਕਾਲੀ ਆਗੂ ਅਸੋਕ ਨਾਨੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਅਵਾਰਾ ਅਤੇ ਜੰਗਲੀ ਪਸ਼ੂਆਂ ਦੀ ਸਾਂਭ-ਸੰਭਾਲ ਲਈ ਵਿਸ਼ੇਸ ਪਾਲਿਸੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਤੋਂ ਕੋਈ ਰਾਹਤ ਮਿਲ ਸਕੇ ਅਤੇ ਰੋਜਾਨਾ ਅਜਾਂਈ ਜਾਨਾਂ ਨਾ ਜਾਣ |

Ad Position 22
No active advertisement
ਪਿਛਲੀ ਖ਼ਬਰ ਸੁਗੰਧੀਆਂ ਬਿਖੇਰਦਾ ਅਮਰਦੀਪ ਮੇਲਾ ਸਮਾਪਤ <br/> ਅਗਲੀ ਖ਼ਬਰ ਮੱਲ੍ਹਾ ਬੇਦੀਆਂ ਦੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖੇ ਸ਼ਹੀਦੀ ਜੋੜ ਮੇਲ ਸਭਾ ਨੂੰ ਸਮਰਪਿਤ ਧਾਰਮਿਕ ਸਮਾਗਮ <br/>
Ad Position 24