16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੁਗੰਧੀਆਂ ਬਿਖੇਰਦਾ ਅਮਰਦੀਪ ਮੇਲਾ ਸਮਾਪਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਮੁਕੰਦਪੁਰ, 29 ਦਸੰਬਰ (ਅਮਰੀਕ ਸਿੰਘ ਢੀਂਡਸਾ)-ਹਰ ਸਾਲ ਦੀ ਤਰ੍ਹਾਂ ਅਮਰਦੀਪ ਦਾ ਜਨਮ ਦਿਵਸ ਅਤੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਯੂਨੀਵਰਸਿਟੀ ਕਾਲਜ ਦਾ ਸਥਾਪਨਾ ਦਿਵਸ 24 ਦਸੰਬਰ ਨੂੰ ਅਮਰਦੀਪ ਮੇਲੇ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਨੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡਾ. ਐੱਸ.ਐੱਸ ਜੌਹਲ ਸਾਬਕਾ ਚਾਂਸਲਰ ਸੈਂਟਰਲ ਯੂਨੀਵਰਸਿਟੀ ਪੰਜਾਬ ਨੇ ਸਮਾਗਮਾਂ ਦੀ ਪ੍ਰਧਾਨਗੀ ਕੀਤੀ | ਮੇਲੇ ਦਾ ਆਰੰਭ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਵਲੋਂ ਅਮਰਦੀਪ ਦੇ ਬੁੱਤ ਨੂੰ ਫੁੱਲ ਮਾਲਾ ਪਹਿਨਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਰਿਬਨ ਕੱਟ ਕੇ ਕੀਤਾ ਗਿਆ | ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਇੰਨੇ ਸੁਚੱਜੇ ਪ੍ਰਬੰਧਨ ਲਈ ਕਾਲਜ ਪਿ੍ੰਸੀਪਲ ਅਤੇ ਸਮੁੱਚੇ ਸਟਾਫ਼ ਦੀ ਸ਼ਲਾਘਾ ਕੀਤੀ | ਇਸ ਸਮੇਂ 'ਤੇ ਡਾ. ਸਰਦਾਰਾ ਸਿੰਘ ਜੌਹਲ ਵਲੋਂ ਆਪਣੀ ਧਰਮ ਪਤਨੀ ਸਵ. ਮਹਿੰਦਰ ਕੌਰ ਜੌਹਲ ਦੀ ਯਾਦ ਵਿੱਚ ਸਥਾਪਿਤ ਕੀਤੇ ਅਕਦਾਮਿਕ ਐਕਸੀਲੈਂਸ ਅਵਾਰਡ ਤਹਿਤ ਪਹਿਲਾ ਅਵਾਰਡ ਵਿਦਿਆਰਥਣ ਮਨਪ੍ਰੀਤ ਕੌਰ ਐੱਮ.ਸੀ.ਏ ਨੂੰ ਪ੍ਰਦਾਨ ਕੀਤਾ ਗਿਆ, ਜਿਸ ਵਿੱਚ ਸਰਟੀਫਿਕੇਟ ਦੇ ਨਾਲ ਕੁੱਲ ਤੀਹ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਲ ਸੀ | ਇਸ ਮੌਕੇ ਡਾ. ਸੰਗੀਤਾ ਵਲੋਂ ਸੰਪਾਦਨ ਕੀਤੀ ਕਾਲਜ ਦੀ 'ਅਮਰਦੀਪ' ਈ-ਮੈਗਜ਼ੀਨ ਵੀ ਰਿਲੀਜ਼ ਕੀਤੀ ਗਈ | ਇਸ ਮੌਕੇ ਕਾਲਜ ਬਾਨੀ ਸ. ਗੁਰਚਰਨ ਸਿੰਘ ਸ਼ੇਰਗਿੱਲ ਤੋਂ ਇਲਾਵਾਂ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਜਿਨ੍ਹਾਂ ਵਿੱਚ ਸੁਰਿੰਦਰ ਢੀਡਸਾ ਵਾਈਸ ਚੇਅਰਮੈਨ, ਸਾਬਕਾ ਪਿ੍ੰ. ਸਰਵਣ ਸਿੰਘ, ਕੁਲਜੀਤ ਸਰਹਾਲ, ਪਿ੍ੰ. ਡਾ. ਵਿਜੇ ਅਸਧੀਰ, ਪਿ੍ੰ. ਤਰਸੇਮ ਭਿੰਡਰ, ਪਿ੍ੰ. ਸ਼ਮਸ਼ਾਦ ਅਲੀ, ਐੱਸ.ਐੱਚ.ਓ ਮਹਿੰਦਰ ਸਿੰਘ, ਹਰਭਜਨ ਸਿੰਘ, ਮਹਿੰਦਰ ਸਿੰਘ ਦੁਸਾਂਝ, ਮੀਨਾ ਕੁਮਾਰੀ, ਪ੍ਰਦੀਪ ਕੰਦੋਲਾ, ਕੁਲਦੀਪ ਸਿੰਘ, ਜਤਿੰਦਰ ਮਹਿਮੀ, ਗਗਨਦੀਪ ਸਿੰਘ, ਪਿ੍ੰ. ਪਰਮਜੀਤ ਕੌਰ, ਸੁਰਜੀਤ ਸਿੰਘ ਬੀਸਲਾ, ਪਿ੍ੰ. ਰਾਜਿੰਦਰ ਗਿੱਲ, ਇਕਬਾਲ ਸਿੰਘ, ਰੇਸ਼ਮ ਸਿੰਘ, ਬਲਦੇਵ ਰਹਿਪਾ, ਮਾਸਟਰ ਹਰਜੋਗ ਸਿੰਘ, ਐਸ.ਡੀ.ਓ ਹਰਬੰਸ ਸਿੰਘ, ਰਾਜਿੰਦਰ ਸਿੰਘ, ਨੰਦ ਪਾਲ ਸਿੰਘ ਸੀਹਰਾ, ਸੇਵਾ ਸਿੰਘ, ਅਮਰੀਕ ਢੀਂਡਸਾ, ਅਮਰੀਕ ਕਟਾਰੀਆ, ਸੁਖਜਿੰਦਰ ਸਿੰਘ, ਕੁਲਦੀਪ ਬੰਗਾ ਅਤੇ ਸੰਜੀਵ ਭਨੋਟ ਸ਼ਾਮਲ ਹੋਏ | ਇਸ ਮੌਕੇ ਮੇਲੇ ਵਿੱਚ ਪਹੁੰਚੀਆਂ ਉੱਘੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ | ਸਮਾਗਮ ਦੇ ਅੰਤ ਵਿੱਚ ਮੇਲਾ ਕਨਵੀਨਰ ਪ੍ਰੋ. ਸੁਖਮਿੰਦਰ ਬਾਵਾ ਵਲੋਂ ਬਹੁਤ ਹੀ ਭਾਵਪੂਰਨ ਸ਼ਬਦਾਂ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਨਿਰਦੋਸ਼ ਕੌਰ ਅਤੇ ਸਕੂਲ ਲੈਕ. ਬਲਵਿੰਦਰ ਸਿੰਘ ਨੇ ਬਾਖੂਬੀ ਕੀਤਾ | ਮੇਲੇ ਦੇ ਪ੍ਰਬੰਧਾਂ ਵਿੱਚ ਪ੍ਰੋ. ਸੁਖਮਿੰਦਰ ਬਾਵਾ ਮੇਲਾ ਕੋ-ਆਰਡੀਨੇਟਰ ਅਤੇ ਡਾ. ਨਿਰਦੋਸ਼ ਕੌਰ ਕੋ-ਕੋਆਰਡੀਨੇਟਰ ਦੇ ਨਾਲ਼-ਨਾਲ਼ ਪ੍ਰੋ. ਜਗਵਿੰਦਰ ਸਿੰਘ, ਡਾ. ਕਰਮਜੀਤ ਕੌਰ, ਡਾ. ਸੰਗੀਤਾ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਰੁਪਿੰਦਰ ਸਿੰਘ, ਡਾ. ਆਸ਼ਿਮਾ ਪਾਸੀ, ਡਾ. ਮੇਘਨਾ ਅਗਰਵਾਲ, ਮੈਡਮ ਸ਼ਵੇਤਾ, ਲੈਕ. ਦਲਜੀਤ ਕੌਰ, ਲੈਕ. ਬਲਵਿੰਦਰ ਸਿੰਘ ਅਤੇ ਲੈਕ. ਰਾਜਵਿੰਦਰ ਸਿੰਘ ਨੇ ਖਾਸ ਭੂਮਿਕਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਖੁਰਾਲਗੜ੍ਹ ਸਾਹਿਬ ਵਿਖੇ ਦੋ ਰੋਜ਼ਾ ਸਮਾਗਮਾਂ ਦਾ ਪ੍ਰਬੰਧਕਾਂ ਨੇ ਲਿਆ ਜਾਇਜ਼ਾ <br/> ਅਗਲੀ ਖ਼ਬਰ ਬੇਸਹਾਰਾ ਪਸ਼ੂਆਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਣਾਇਆ ਹੋਇਆ ਹੈ ਨਰਕ
Ad Position 24