16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਖੁਰਾਲਗੜ੍ਹ ਸਾਹਿਬ ਵਿਖੇ ਦੋ ਰੋਜ਼ਾ ਸਮਾਗਮਾਂ ਦਾ ਪ੍ਰਬੰਧਕਾਂ ਨੇ ਲਿਆ ਜਾਇਜ਼ਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਟੱਪਰੀਆ ਖੁਰਦ, 29 ਦਸੰਬਰ (ਬਲਵਿੰਦਰ ਨਾਨੋਵਾਲੀਆ)-ਆਦਿ ਧਰਮ ਮੰਡਲ ਦੇ ਸੰਸਥਾਪਿਕ ਮਹਾਨ ਇੰਨਕਲਾਬੀ ਬਾਬੂ ਮੰਗੂਰਾਮ ਮੁਗੋਵਾਲੀਆ ਦੇ ਜਨਮ ਦਿਵਸ ਸਬੰਧੀ ਖੁਰਾਲਗੜ੍ਹ ਸਾਹਿਬ ਵਿਖੇ ਦੋ ਰੋਜਾਂ ਸਮਾਗਮ 31 ਦਸੰਬਰ ਅਤੇ 1 ਜਨਵਰੀ ਨੂੰ ਕਰਵਾਏ ਜਾ ਰਹੇ ਹਨ | ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਮੀਤ ਪ੍ਰਧਾਨ ਦਲਵੀਰ ਸਿੰਘ ਰਾਜੂ ਅਤੇ ਸੁਰਜੀਤ ਸਿੰਘ ਖਾਨਪੁਰੀ ਸੀਨੀਅਰ ਮੈਂਬਰ ਆਦਿ ਧਰਮ ਮਿਸ਼ਨ ਨੇ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਦੱਸਿਆ ਕਿ ਇਨ੍ਹਾਂ ਦੋ ਰੋਜਾਂ ਸਮਾਗਮਾਂ ਵਿੱਚ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਬਾ ਪੰਜਾਬ, ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ ਸਰਕਾਰ, ਡਾ. ਸੁਖਵਿੰਦਰ ਸੁੱਖੀ ਚੇਅਰਮੈਨ ਵੇਅਰ ਹਾਊਸਿੰਗ ਅਤੇ ਡਾ. ਨਛੱਤਰ ਪਾਲ ਵਿਧਾਇਕ ਹਲਕਾ ਨਵਾਸ਼ਹਿਰ ਵੀ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ | ਸਮਾਗਮ ਮੌਕੇ ਉੱਚ ਕੋਟੀ ਦੇ ਕੀਰਤਨੀ ਜਥੇ, ਕਥਾ ਵਾਚਕ ਅਤੇ ਮਿਸ਼ਨਰੀ ਕਲਾਕਾਰ ਵੀ ਬਾਬੂ ਮੰਗੂਰਾਮ ਮੁਗੋਵਾਲੀਆ ਦੇ ਜਨਮ ਦਿਨ ਸਬੰਧੀ ਆਪਣੇ ਵਿਚਾਰਾਂ ਅਤੇ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਗੁਰੂੁ ਘਰ ਦੇ ਚੇਅਰਮੈਨ ਨਾਜਰ ਰਾਮ ਮਾਨ ਸਾਬਕਾ ਡੀ.ਈ.ਓ, ਸੰਤ ਕਰਮ ਚੰਦ ਬੀਣੇਵਾਲ, ਸੰਤ ਗਿਰਦਾਰੀ ਲਾਲ, ਸੰਤ ਦਿਆਲ ਬੰਗਾ, ਸੰਤ ਹਰਬੰਸ ਸਿੰਘ, ਸੰਤ ਨਰੰਜਣ ਸਿੰਘ ਦੁਰਾਹਾ, ਰਮੇਸ਼ ਚੰਦ ਸਹੋਤਾ ਪ੍ਰਧਾਨ ਬਿਲਾਸਪੁਰ, ਮਨਜੀਤ ਮੁਗੋਵਾਲੀਆ, ਪਿ੍ਸੀਪਲ ਸਰੂਪ ਚੰਦ ਬੀਰਮਪੁਰ, ਸੁਰਜੀਤ ਸਿੰਘ ਖਾਨਪੁਰੀ, ਜਗਦੀਸ਼ ਦੀਸ਼ਾ, ਰਾਜ ਕੁਮਾਰ ਡੋਗਰਪੁਰ, ਸੁਖਚੈਨ ਸਿੰਘ ਕਾਲਾ ਅਤੇ ਬਾਬਾ ਸੁਰਿੰਦਰ ਰਾਜਸਥਾਨੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਤਿੰਦਰ ਸਿੰਘ ਢੇਸੀ ਵੱਲੋਂ ਭੀਣ ਸਕੂਲ ਦੇ ਵਿਕਾਸ ਲਈ ਸਹਾਇਤਾ ਰਾਸ਼ੀ ਭੇਟ ਅਗਲੀ ਖ਼ਬਰ ਸੁਗੰਧੀਆਂ ਬਿਖੇਰਦਾ ਅਮਰਦੀਪ ਮੇਲਾ ਸਮਾਪਤ <br/>
Ad Position 24