ਬੰਗਾ, 29 ਦਸੰਬਰ (ਧਰਮਵੀਰ ਪਾਲ)-ਹਾਈ ਕਮਾਨ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਅਤੇ ਜਮੀਨੀ ਪੱਧਰ 'ਤੇ ਸਰਗਰਮ ਕਰਨ ਦੇ ਮੰਤਵ ਨਾਲ ਹਲਕਾ ਬੰਗਾ ਦੇ ਵਿਧਾਇਕ ਡਾ. ਸੁੱਖੀ ਦੇ ਦਫ਼ਤਰ ਵਿਖੇ ਇੱਕ ਮੀਟਿੰਗ ਕੀਤੀ ਗਈ | ਪਾਰਟੀ ਦੇ ਸੀਨੀਅਰ ਆਗੂਆਂ, ਬਲਾਕ ਅਤੇ ਵਾਰਡ ਪੱਧਰ ਦੇ ਜ਼ਿੰਮੇਵਾਰ ਆਹੁਦੇਦਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਹਫ਼ਤਾਵਾਰੀ ਮੀਟਿੰਗਾਂ ਦੀ ਰਣਨੀਤੀ, ਪਿੰਡਾਂ ਅਤੇ ਵਾਰਡਾਂ ਵਿੱਚ ਪਾਰਟੀ ਦੀ ਪਹੁੰਚ ਵਧਾਉਣ, ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਵਰਕਰਾਂ ਨੂੰ ਹੋਰ ਸਰਗਰਮ ਕਰਨ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਵਿਧਾਇਕ ਡਾ. ਸੁੱਖੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 3 ਤੇ ਬਲਾਕ ਸੰਮਤੀ ਦੇ 17 ਜਿੱਤੇ ਹੋਏ ਉਮੀਦਵਾਰਾਂ ਨੂੰ ਵਧਾਈ ਦੇਣ ਉਪਰੰਤ ਕਿਹਾ ਕਿ ਨਿਯਮਿਤ ਹਫ਼ਤਾਵਾਰੀ ਮੀਟਿੰਗਾਂ ਨਾਲ ਪਾਰਟੀ ਦੀ ਇਕਜੁਟਤਾ ਮਜ਼ਬੂਤ ਹੋਵੇਗੀ ਅਤੇ ਲੋਕਾਂ ਦੇ ਮਸਲਿਆਂ ਦਾ ਤੁਰੰਤ ਹੱਲ ਯਕੀਨੀ ਬਣੇਗਾ | ਐਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ ਨੇ ਕਿਹਾ ਕਿ ਹਰ ਵਰਕਰ ਪਾਰਟੀ ਦੀ ਤਾਕਤ ਹੈ ਅਤੇ ਜਮੀਨੀ ਪੱਧਰ 'ਤੇ ਲਗਾਤਾਰ ਸੰਪਰਕ ਹੀ ਕਾਮਯਾਬੀ ਦੀ ਕੁੰਜੀ ਹੈ | ਇਸ ਮੌਕੇ 'ਤੇ ਹਲਕਾ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਹਲਕਾ ਐਸ.ਸੀ ਵਿੰਗ ਦੇ ਇੰਚਾਰਜ ਦਾਰਾ ਸਿੰਘ, ਯੂਥ ਵਿੰਗ ਦੇ ਹਲਕਾ ਇੰਚਾਰਜ ਵਿਪਨ ਰਾਣਾ, ਇੰਦਰਜੀਤ ਸਿੰਘ ਮਾਨ ਅਤੇ ਬਲਾਕ ਪ੍ਰਧਾਨ, ਸੀਨੀਅਰ ਆਗੂ ਤੇ ਵਰਕਰ ਹਾਜ਼ਰ ਸਨ |